ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲੋਕਾਂ ਦੀ ਮੌਤ
Wednesday, Sep 11, 2024 - 03:49 PM (IST)
ਇੰਟਰਨੈਸ਼ਨਲ ਡੈਸਕ - ਅੱਜ ਕੱਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀਆਂ ਦੇ ਪਲਟਣ ਦੇ ਮਾਮਲੇ ਦਿਨੋਂ-ਦਿਨ ਸਾਹਮਣੇ ਹੀ ਆਉਂਦੇ ਜਾ ਰਹੇ ਹਨ। ਦੱਸ ਦਈਏ ਕਿ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਸੇਨੇਗਲ ਸ਼ਹਿਰ ’ਚ ਹੋਇਆ ਹੈ। ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਐਤਵਾਰ ਨੂੰ ਸੇਨੇਗਲ ਦੇ ਐਂਬੋਰ ਸ਼ਹਿਰ ਨਾਲ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਰਵਾਨਾ ਹੋਈ ਅਤੇ ਲਗਭਗ 4 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਬਾਅਦ ਹੀ ਡੁੱਬ ਗਈ। ਦੱਸ ਦਈਏ ਕਿ ਕਿਸ਼ਤੀ ਲਕੜੀ ਨਾਲ ਬਣੀ ਹੋਈ ਸੀ ਅਤੇ ਉਸ ’ਚ 100 ਤੋਂ ਵੱਧ ਪ੍ਰਵਾਸੀ ਸਵਾਰ ਸਨ ਜਿਨ੍ਹਾਂ ’ਚੋਂ 26 ਲੋਕਾਂ ਦੀ ਮੌਤ ਹੋ ਗਈ ਜਦਕਿ ਅਜੇ ਤੱਕ 17 ਲਾਸ਼ਾਂ ਹੀ ਬਰਾਮਦ ਹੋਈਆਂ ਹਨ।
ਪੜ੍ਹੋ ਇਹ ਖ਼ਬਰ-ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ
ਇਸ ਦੌਰਾਨ ਸੇਨੇਗਲ ਦੀ ਨੇਵੀ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਲਾਪਤਾ ਹੋਏ ਲੋਕਾਂ ਦੀ ਭਾਲ ਲਈ ਇਕ ਜਹਾਜ਼ ਅਤੇ ਦੋ ਕਿਸ਼ਤੀਆਂ ਭੇਜੀਆਂ ਹਨ ਜਿਸ ਨਾਲ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਜਾਂਚ ਪਿੱਛੋਂ ਇਹ ਖੁਲਾਾ ਕੀਤਾ ਹੈ ਕਿ ਕਿਸ਼ਤੀ ਪਲਟਣ ਦੇ ਮਾਮਲੇ ’ਚ ਕਿਸ਼ਤੀ ਦੇ ਮਾਲਕ ਅਤੇ ਕਪਤਾਨ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਜਿਸ ’ਚੋਂ ਇਕ ਦਾ ਨਾਂ ਸੱਲ ਜਿਸ ਨੇ ਉਸ ਸੋਮਵਾਰ ਨੂੰ ਖੁਦ ਪੁਲਸ ਦੇ ਸਾਹਮਣੇ ਆ ਕੇ ਗ੍ਰਿਫਤਾਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।