ਮਿਆਂਮਾਰ ਤੱਟ ਨੇੜੇ ਰੋਹਿੰਗੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 16 ਲੋਕਾਂ ਦੀ ਹੋਈ ਮੌਤ

Wednesday, May 25, 2022 - 12:54 AM (IST)

ਮਿਆਂਮਾਰ ਤੱਟ ਨੇੜੇ ਰੋਹਿੰਗੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 16 ਲੋਕਾਂ ਦੀ ਹੋਈ ਮੌਤ

ਬੈਂਕਾਕ-ਮਿਆਂਮਾਰ ਦੇ ਰੋਹਿੰਗਿਆਂ ਸਮੂਹ ਦੇ ਲੋਕਾਂ ਨੂੰ ਦੂਜੇ ਦੇਸ਼ ਲਿਜਾ ਰਹੀ ਇਕ ਕਿਸ਼ਤੀ ਪਲਟ ਗਈ ਜਿਸ ਕਾਰਨ ਉਸ 'ਚ ਸਵਾਰ ਘਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਬਚਾਅ ਦਲ ਦੇ ਇਕ ਮੈਂਬਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :-GT vs RR, Qualifier 1 : ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮਿਆਂਮਾਰ ਦੇ ਦੱਖਣੀ ਪੱਛਮੀ ਤੱਟ ਨੇੜੇ ਸ਼ਨੀਵਾਰ ਨੂੰ ਹੋਈ ਜਿਸ 'ਚ 35 ਲੋਕ ਬਚ ਗਏ ਅਤੇ ਚਾਰ ਲਾਪਤਾ ਹਨ। ਸੰਯੁਕਤ ਰਾਸ਼ਟਰ ਦੀ ਏਜੰਸੀ ਯੂ.ਐੱਨ.ਐੱਚ.ਸੀ.ਆਰ. ਨੇ ਘਟਨਾ 'ਤੇ ਦੁਖ ਜਤਾਇਆ ਅਤੇ ਇਕ ਬਿਆਨ 'ਚ ਕਿਹਾ ਕਿ ਬੱਚਿਆਂ ਸਮੇਤ ਘਟੋ-ਘੱਟ 17 ਰੋਹਿੰਗੀਆਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ :-ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਸਰਕਾਰ ਨੇ 2 ਸਾਲ ਲਈ ਖਤਮ ਕੀਤੀ ਕਸਟਮ ਡਿਊਟੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News