ਸੇਨੇਗਲ ਸਮੁੰਦਰ ਤੱਟ ਨੇੜੇ ਪਲਟੀ ਕਿਸ਼ਤੀ, 13 ਲੋਕਾਂ ਦੀ ਹੋਈ ਮੌਤ ਤੇ 40 ਤੋਂ ਵੱਧ ਲਾਪਤਾ
Wednesday, Jun 29, 2022 - 08:19 PM (IST)
ਡਕਾਰ-ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਲਿਜਾ ਰਹੀ ਇਕ ਕਿਸ਼ਤੀ ਸੇਨੇਗਲ ਦੇ ਤੱਟ 'ਤੇ ਪਲਟ ਗਈ, ਜਿਸ 'ਚ ਘਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਸਥਾਨਕ ਰੈੱਡ ਕ੍ਰਾਸ ਦੇ ਇਕ ਅਧਿਕਾਰੀ, ਜਾਦਜਾ ਸਾਮਬੋ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ ਦੱਖਣੀ ਕੈਸਾਮਾਂਸ ਖੇਤਰ 'ਚ ਕਾਫੌਂਟੀਨ ਨੇੜੇ ਵਾਪਰੀ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਿਸ਼ਤੀ 'ਤੇ ਕਰੀਬ 150 ਲੋਕ ਸਵਾਰ ਸਨ ਅਤੇ 91 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 40 ਤੋਂ ਜ਼ਿਆਦਾ ਲੋਕ ਲਾਪਤਾ ਹਨ। ਕਿਸੇ ਵੀ ਬਚੇ ਹੋਏ ਵਿਅਕਤੀ ਜਾਂ ਲਾਸ਼ਾਂ ਨੂੰ ਕੱਢਣ ਲਈ ਖੋਜ ਜਾਰੀ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਦੇ ਕੰਪਿਊਟਰੀਕਰਨ ਲਈ 2,516 ਕਰੋੜ ਰੁਪਏ ਕੀਤੇ ਮਨਜ਼ੂਰ
ਸਥਾਨਕ ਸਮਾਚਾਰ ਖ਼ਬਰਾਂ ਮੁਤਾਬਕ, ਕਿਸ਼ਤੀ 'ਚ ਅੱਗ ਲੱਗਣ ਤੋਂ ਬਾਅਦ ਉਹ ਪਲਟ ਗਈ। ਜ਼ਿਗੁਇਨਚੋਰ ਖੇਤਰ ਦੇ ਅਧਿਕਾਰੀਆਂ ਮੁਤਾਬਕ, ਸਰਕਾਰੀ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਘਟਨਾ ਕਿਸ ਕਾਰਨ ਵਾਪਰੀ ਅਤੇ ਕਿਸ਼ਤੀ ਅਤੇ ਪ੍ਰਵਾਸ ਮੁਹਿੰਮ ਦਾ ਇੰਚਾਰਜ ਕੌਣ ਸੀ। ਸੇਨੇਗਲ 'ਚ ਕਈ ਲੋਕ ਹਰ ਸਾਲ ਪੱਛਮੀ ਅਫਰੀਕਾ ਦੇ ਸਮੁੰਦਰ ਤੱਟ ਨਾਲ ਖਤਰਨਾਕ ਸਮੁੰਦਰ ਮਾਰਗ 'ਤੇ ਛੋਟੀਆਂ ਕਿਸ਼ਤੀਆਂ ਰਾਹੀਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਮੁੜ ਵਧ ਸਕਦੇ ਹਨ ਇਸਪਾਤ ਦੇ ਰੇਟ : JSPL
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ