ਟਰੂਡੋ ਨੂੰ ਲੈ ਕੇ ਸਰਵੇਖਣ 'ਚ ਖੁਲਾਸਾ, ਚੋਣਾਂ 'ਚ ਲੱਗ ਸਕਦੈ ਵੱਡਾ ਝਟਕਾ

Wednesday, Mar 27, 2024 - 06:03 PM (IST)

ਟਰੂਡੋ ਨੂੰ ਲੈ ਕੇ ਸਰਵੇਖਣ 'ਚ ਖੁਲਾਸਾ, ਚੋਣਾਂ 'ਚ ਲੱਗ ਸਕਦੈ ਵੱਡਾ ਝਟਕਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਉਣ ਵਾਲੀਆਂ ਚੋਣਾਂ ਵਿਚ ਵੱਡਾ ਝਟਕਾ ਲੱਗ ਸਕਦਾ ਹੈ। ਟਰੂਡੋ ਦੀ ਲੋਕਪ੍ਰਿਅਤਾ ਵਿਚ ਲਗਾਤਾਰ ਗਿਰਾਵਟ ਜਾਰੀ ਹੈ, ਜਿਸ ਦਾ ਖਮਿਆਜ਼ਾ ਉਸ ਨੂੰ ਹੋਣ ਵਾਲੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਸਮਾਚਾਰ ਏਜੰਸੀ ਵਾਲ ਸਟ੍ਰੀਟ ਮੁਤਾਬਕ ਨਿਊਜ਼ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ ਤੀਜੇ ਸਥਾਨ 'ਤੇ ਆ ਜਾਵੇਗੀ। ਉਨ੍ਹਾਂ ਦੀ ਪਾਰਟੀ ਸਿਰਫ਼ 39 ਸੀਟਾਂ 'ਤੇ ਜਿੱਤ ਹਾਸਲ ਕਰ ਸਕੇਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਚਿੰਤਾਜਨਕ ਅੰਕੜੇ : ਪਿਛਲੇ 10 ਸਾਲਾਂ 'ਚ 38400 ਪ੍ਰਵਾਸੀਆਂ ਦੀ ਡੁੱਬਣ ਨਾਲ ਹੋਈ ਮੌਤ

ਪੋਲ ਮੁਤਾਬਕ ਨਤੀਜਿਆਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰੇ ਸਭ ਤੋਂ ਅੱਗੇ ਹਨ। ਉਨ੍ਹਾਂ ਦੀ ਪਾਰਟੀ 223 ਸੀਟਾਂ ਜਿੱਤ ਸਕਦੀ ਹੈ। ਦੂਜੇ ਨੰਬਰ 'ਤੇ ਬਲਾਕ ਕਿਊਬੇਕੋਇਸ ਪਾਰਟੀ ਹੈ,ਜਿਸ ਦੇ ਆਗੂ ਯਵੇਸ-ਫ੍ਰੈਂਕੋਇਸ ਬਲਾਂਚੇ ਹਨ। ਇਸ ਪਾਰਟੀ ਨੂੰ 41 ਸੀਟਾਂ ਮਿਲ ਸਕਦੀਆਂ ਹਨ। ਤੀਜਾ ਸਥਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮਿਲਿਆ ਹੈ। ਉਨ੍ਹਾਂ ਨੂੰ 39 ਸੀਟਾਂ ਮਿਲ ਸਕਦੀਆਂ ਹਨ। ਚੌਥੇ ਸਥਾਨ 'ਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ। ਪੰਜਵੇਂ ਸਥਾਨ 'ਤੇ ਗ੍ਰੀਨ ਪਾਰਟੀ ਹੈ। ਇਸ ਪਾਰਟੀ ਦੇ ਆਗੂ ਐਲੀਜ਼ਾਬੇਥ ਮੇਅ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News