ਅਮਰੀਕਾ ਦੇ ਗੁਰੂ ਘਰਾਂ ਦੇ ਨਿਵਾਰਨ ਲਈ 7 ਮੈਂਬਰੀ ਕਮੇਟੀ ਨਿਯੁਕਤ

Tuesday, Jul 30, 2024 - 11:27 AM (IST)

ਅਮਰੀਕਾ ਦੇ ਗੁਰੂ ਘਰਾਂ ਦੇ ਨਿਵਾਰਨ ਲਈ 7 ਮੈਂਬਰੀ ਕਮੇਟੀ ਨਿਯੁਕਤ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਗੁਰੂ ਘਰਾਂ ਵਿਚ ਧਾਰਮਿਕ/ਮਰਿਯਾਦਾ ਅਤੇ ਪ੍ਰਬੰਧਕੀ ਮਾਮਲਿਆਂ ਦਾ ਨਿਵਾਰਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਹੈ। ਇਹ ਸਬ-ਕਮੇਟੀ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਗੁਰਮਤਿ ਦੀ ਰੋਸ਼ਨੀ ਦੁਆਰਾ ਨਿਰਪੱਖਤਾ ਨਾਲ ਗੁਰ ਸਾਹਿਬ ਜੀ ਦੀ ਦਰਸਾਈ ਹੋਈ ਮਰਯਾਦਾ ਅਨੁਸਾਰ ਸੇਵਾ ਨਿਭਾਏਗੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਵਿਚ ਵਿਸ਼ੇਸ਼ ਤੌਰ 'ਤੇ ਬੀਬੀਆਂ ਨੂੰ ਵੀ ਸਤਿਕਾਰ ਦਿੰਦਿਆ ਚੁਣਿਆ ਗਿਆ ਹੈ। ਇਸ ਸਬ-ਕਮੇਟੀ ਵਿੱਚ ਬੀਬੀ ਗੁਰਵਿੰਦਰ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੋ ਅਤਿ ਸ਼ਲਾਘਾਯੋਗ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਦੋ ਰੋਜ਼ਾ 47ਵੀਂ ਮੈਰਾਥਨ 'ਚ ਪੰਜਾਬੀਆਂ ਨੇ ਕੀਤੀ ਸ਼ਿਰਕਤ

ਸਿੰਘ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਇਸ ਸਬ ਕਮੇਟੀ ਦੇ ਕੋਆਰਡੀਨੇਸ਼ਨ ਦੀ ਸੇਵਾ ਭਾਈ ਸਵਿੰਦਰ ਸਿੰਘ ਮੈਰੀਲੈਂਡ ਨੂੰ ਸੌਂਪੀ ਗਈ ਹੈ। ਅਤੇ ਜੋ ਸਮੇਂ-ਸਮੇਂ 'ਤੇ ਸਾਰੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ। ਬੀਤੇ ਦਿਨ ਇਸ ਕਮੇਟੀ ਦੇ ਮੈਂਬਰਾਂ ਨੇ ਪਹਿਲੀ ਮੀਟਿੰਗ 20 ਜੁਲਾਈ 2024 ਨੂੰ ਕੀਤੀ।ਅਤੇ ਸਮੂਹ ਮੈਂਬਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਕਮੇਟੀ ਮੈਂਬਰ ਖਾਲਸਾ ਪੰਥ ਦੀਆਂ ਰਹੁ ਰੀਤਾਂ ਅਨੁਸਾਰ ਪੰਥਕ ਸੇਵਾਵਾਂ ਕਰ ਸਕਣ ਅਤੇ ਅਮਰੀਕਾ ਵਿੱਚ ਰਹਿੰਦੇ ਸਮੂਹ ਸਿੱਖਾਂ ਦਾ ਆਪਸੀ  ਪਿਆਰ, ਸਦਭਾਵਨਾ ਅਤੇ ਏਕਤਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਮੀਟਿੰਗ ਦੌਰਾਨ ਸਮੂਹ ਮੈਂਬਰਾਨ ਵਿੱਚ ਉੱਘੇ ਗੁਰਸਿੱਖ ਨਾਮੀਂ ਵਕੀਲ ਜਸਪ੍ਰੀਤ ਸਿੰਘ (ਕੈਲੀਫੋਰਨੀਆ) ਭਾਈ ਸਵਿੰਦਰ ਸਿੰਘ ਜੀ (ਮੈਰੀਲੈਂਡ), ਭਾਈ ਰਣਜੀਤ ਸਿੰਘ ਜੀ (ਨਿਊਯਾਰਕ) ਬੀਬੀ ਗੁਰਵਿੰਦਰ ਕੌਰ ਜੀ (ਵਰਜੀਨੀਆ), ਬਾਬਾ ਮੁਖਤਿਆਰ ਸਿੰਘ ਜੀ ਮੁਖੀ (ਇੰਡੀਆਨਾ), ਸ ਅਜੈਪਾਲ ਸਿੰਘ ਜੀ (ਨਿਊਯਾਰਕ), ਸ ਅਮਰੀਕ ਸਿੰਘ ਜੀ (ਸ਼ਿਕਾਗੋ) ਦੇ ਨਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News