7.6 ਦੀ ਤੀਬਰਤਾ ਵਾਲੇ ਭੂਚਾਲ ਨੇ ਕੰਬਾਏ ਲੋਕ, ਮੱਚ ਸਕਦੀ ਹੈ ਵੱਡੀ ਤਬਾਹੀ!
Sunday, Feb 09, 2025 - 11:06 AM (IST)
![7.6 ਦੀ ਤੀਬਰਤਾ ਵਾਲੇ ਭੂਚਾਲ ਨੇ ਕੰਬਾਏ ਲੋਕ, ਮੱਚ ਸਕਦੀ ਹੈ ਵੱਡੀ ਤਬਾਹੀ!](https://static.jagbani.com/multimedia/2025_2image_11_06_31048017230.jpg)
ਮੈਕਸੀਕੋ ਸਿਟੀ (ਏਜੰਸੀ) : ਅੱਜ 7.6 ਦੀ ਤੀਬਰਤਾ ਨਾਲ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸਦੇ ਨਾਲ ਘਰਾਂ ਅੰਦਰ ਬੈਠੇ ਲੋਕ ਬੁਰੀ ਤਰ੍ਹਾਂ ਕੰਬ ਗਏ। ਭੂਚਾਲ ਆਉਣ ਮਗਰੋਂ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਹੁਣ ਘਰਾਂ ਅੰਦਰ ਜਾਣ ਤੋਂ ਵੀ ਡਰ ਮਹਿਸੂਸ ਕਰ ਰਹੇ ਹਨ, ਕਿਉਂਕਿ ਏਨੀ ਵੱਡੀ ਤੀਬਰਤਾ ਨਾਲ ਆਏ ਭੂਚਾਲ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ। ਜੇਕਰ ਇਸ ਇਲਾਕੇ ਵਿਚ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉਠਦੀਆਂ ਹਨ, ਭਾਵ ਸੁਨਾਮੀ ਆਉਂਦੀ ਹੈ ਤਾਂ ਵੱਡੇ ਪੱਧਰ 'ਤੇ ਤਬਾਹੀ ਮਚਣ ਖਦਸ਼ਾ ਹੈ। ਅੱਜ ਇਹ ਭੂਚਾਲ ਦੇ ਝਟਕੇ ਬਹਾਮਾਸ, ਬੇਲੀਜ਼, ਕੇਮੈਨ ਆਈਲੈਂਡਜ਼, ਕੋਲੰਬੀਆ, ਕੋਸਟਾ ਰੀਕਾ, ਕਿਊਬਾ, ਡੋਮਿਨਿਕਨ ਰਿਪਬਲਿਕ, ਗੁਆਟੇਮਾਲਾ, ਹੈਤੀ, ਹੋਂਡੂਰਾਸ, ਜਮੈਕਾ, ਮੈਕਸੀਕੋ, ਨਿਕਾਰਾਗੁਆ ਅਤੇ ਪਨਾਮਾ ਵਿਚ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕੁਝ ਨੇੜਲੇ ਟਾਪੂਆਂ ਅਤੇ ਦੇਸ਼ਾਂ ਨੇ ਸੁਨਾਮੀ ਦੇ ਡਰ ਕਾਰਨ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅਲਾਸਕਾ ਜਹਾਜ਼ ਹਾਦਸੇ 'ਚ ਮਾਰੇ ਗਏ ਸਾਰੇ 10 ਲੋਕਾਂ ਦੀਆਂ ਲਾਸ਼ਾਂ ਬਰਾਮਦ
ਉਧਰ, ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਭਾਗ (ਯੂਐੱਸਜੀਐੱਸ) ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ 6.23 ਵਜੇ ਸਮੁੰਦਰ ਦੇ ਅੰਦਰ ਇੱਕ ਜ਼ੋਰਦਾਰ ਲਹਿਰ ਮਹਿਸੂਸ ਕੀਤੀ ਗਈ। ਯੂਐੱਸਜੀਐੱਸ ਮੁਤਾਬਕ, ਭੂਚਾਲ ਦਾ ਕੇਂਦਰ ਜਾਰਜਟਾਊਨ, ਕੇਮੈਨ ਟਾਪੂ ਤੋਂ 130 ਮੀਲ (209 ਕਿਲੋਮੀਟਰ) ਦੱਖਣ-ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਸੁਨਾਮੀ ਦੀ ਚਿਤਾਵਨੀ ਕੀਤੀ ਜਾਰੀ
ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੀਅਰਿਕ ਐਸੋਸੀਏਸ਼ਨ ਨੇ ਜ਼ਿਆਦਾਤਰ ਪ੍ਰਮੁੱਖ ਕੈਰੇਬੀਅਨ ਦੇਸ਼ਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ, ਜਿਸ ਵਿੱਚ ਪੋਰਟੋ ਰੀਕੋ, ਯੂਐੱਸ ਵਰਜਿਨ ਆਈਲੈਂਡਜ਼, ਬਹਾਮਾਸ, ਬੇਲੀਜ਼ ਅਤੇ ਹੋਂਡੂਰਾਸ ਸ਼ਾਮਲ ਹਨ। ਏਜੰਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਸੰਯੁਕਤ ਰਾਜ ਦੇ ਤੱਟਵਰਤੀ ਖੇਤਰਾਂ 'ਤੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਕੇਮੈਨ ਟਾਪੂ ਪ੍ਰਸ਼ਾਸਨ ਨੇ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅੰਦਰੂਨੀ ਜਾਂ ਉੱਚੀ ਜ਼ਮੀਨ 'ਤੇ ਜਾਣ ਦੀ ਅਪੀਲ ਕੀਤੀ ਹੈ। ਵਿਭਾਗ ਮੁਤਾਬਕ ਸੁਨਾਮੀ ਕਾਰਨ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ। ਪੋਰਟੋ ਰੀਕੋ ਦੀ ਗਵਰਨਰ ਜੈਨੀਫਰ ਗੋਂਜ਼ਾਲੇਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਐਮਰਜੈਂਸੀ ਏਜੰਸੀਆਂ ਦੇ ਸੰਪਰਕ ਵਿਚ ਸੀ। ਡੋਮਿਨਿਕਾ ਦੀ ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ ਅਤੇ ਤੱਟ 'ਤੇ ਰਹਿਣ ਵਾਲੇ ਲੋਕਾਂ ਨੂੰ "20 ਮੀਟਰ ਤੋਂ ਉੱਪਰ" ਖੇਤਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8