ਉੱਤਰੀ ਗ੍ਰੀਸ ''ਚ ਆਇਆ 5.2 ਤੀਬਰਤਾ ਦਾ ਭੂਚਾਲ
Monday, Nov 04, 2024 - 01:26 AM (IST)
ਥੇਸਾਲੋਨੀਕੀ— ਉੱਤਰੀ ਗ੍ਰੀਸ 'ਚ ਐਤਵਾਰ ਸ਼ਾਮ ਨੂੰ 5.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਥਨਜ਼ ਇੰਸਟੀਚਿਊਟ ਆਫ ਜੀਓਡਾਇਨਾਮਿਕਸ ਨੇ ਕਿਹਾ ਕਿ ਭੂਚਾਲ ਗ੍ਰੀਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਥੇਸਾਲੋਨੀਕੀ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੂਰਬ ਵਿਚ, ਚੈਲਕਿਡਿਕੀ ਪ੍ਰਾਇਦੀਪ ਦੇ ਤੱਟ 'ਤੇ ਆਇਆ।
ਉਨ੍ਹਾਂ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 7:03 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 15.9 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਚਾਰ ਮਿੰਟ ਬਾਅਦ 4.2 ਤੀਬਰਤਾ ਦੇ ਇੱਕ ਹੋਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਸ਼ਨੀਵਾਰ ਨੂੰ ਇਸੇ ਖੇਤਰ 'ਚ 3.9 ਤੀਬਰਤਾ ਦਾ ਭੂਚਾਲ ਆਇਆ। ਪੁਲਸ ਅਤੇ ਫਾਇਰ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦੇ ਝਟਕੇ ਉੱਤਰੀ ਗ੍ਰੀਸ ਦੇ ਵੱਡੇ ਹਿੱਸੇ ਵਿੱਚ ਮਹਿਸੂਸ ਕੀਤੇ ਗਏ।