ਖ਼ਰਾਬ ਹਵਾ ’ਚ ਸਾਹ ਲੈ ਰਹੀ ਦੁਨੀਆ ਦੀ 99 ਫ਼ੀਸਦੀ ਆਬਾਦੀ, ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ: WHO
Tuesday, Apr 05, 2022 - 09:46 AM (IST)
ਜੇਨੇਵਾ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੇ ਕਿਹਾ ਕਿ ਦੁਨੀਆ ਦੇ ਲਗਭਗ ਸਾਰੇ ਲੋਕ ਇਸ ਤਰ੍ਹਾਂ ਦੀ ਗੁਣਵੱਤਾ ਵਾਲੀ ਹਵਾ ’ਚ ਸਾਹ ਲੈ ਰਹੇ ਹਨ, ਜੋ ਮਿਆਰਾਂ ਦੇ ਅਨੁਕੂਲ ਨਹੀਂ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਜੈਵਿਕ ਈਂਧਨ ਦੀ ਵਰਤੋਂ ਨੂੰ ਘੱਟ ਕਰਨ ਦੀ ਅਪੀਲ ਵੀ ਕੀਤੀ, ਜਿਸ ਦੀ ਵਜ੍ਹਾ ਨਾਲ ਪ੍ਰਦੂਸ਼ਣ ਵਧਦਾ ਹੈ ਅਤੇ ਸਾਹ ਅਤੇ ਖੂਨ ਦੇ ਪ੍ਰਵਾਹ ਸੰਬਧੀ ਪੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ।
ਇਹ ਵੀ ਪੜ੍ਹੋ: ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ 90 ਤੋਂ ਵੱਧ ਪ੍ਰਵਾਸੀਆਂ ਦੀ ਮੌਤ
ਹਵਾ ਦੀ ਗੁਣਵੱਤਾ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤ ਕਰਨ ਦੇ 6 ਮਹੀਨੇ ਬਾਅਦ ਡਬਲਯੂ. ਐੱਚ. ਓ. ਨੇ ਸੋਮਵਾਰ ਨੂੰ ਤਾਜ਼ਾ ਅੰਕੜੇ ਜਾਰੀ ਕੀਤੇ। ਡਬਲਯੂ.ਐੱਚ.ਓ. ਨੇ ਕਿਹਾ ਕਿ ਦੁਨੀਆ ਦੀ 99 ਫ਼ੀਸਦੀ ਆਬਾਦੀ ਉਸ ਦੀ ਹਵਾ ਦੀ ਗੁਣਵੱਤਾ ਸੀਮਾਵਾਂ ਤੋਂ ਬਾਹਰ ਮਾਪੀ ਗਈ ਹਵਾ ਵਿਚ ਸਾਹ ਲੈਂਦੀ ਹੈ। ਇਸ ਹਵਾ ਵਿਚ ਅਕਸਰ ਅਜਿਹੇ ਕਣ ਹੁੰਦੇ ਹਨ, ਜੋ ਫੇਫੜਿਆਂ ਦੇ ਅੰਦਰ ਤੱਕ ਜਾ ਸਕਦੇ ਹਨ, ਨਾੜੀਆਂ ਅਤੇ ਧਮਨੀਆਂ ਵਿਚ ਦਾਖ਼ਲ ਹੋ ਸਕਦੇ ਹਨ ਅਤੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਡਬਲਯੂ. ਐੱਚ. ਓ. ਦੇ ਪੂਰਬੀ ਭੂ-ਮੱਧ ਸਾਗਰ ਅਤੇ ਦੱਖਣ-ਪੂਰਬ ਏਸ਼ੀਆ ਖੇਤਰਾਂ ’ਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਹੈ। ਇਸ ਤੋਂ ਬਾਅਦ ਅਫਰੀਕਾ ਦਾ ਨੰਬਰ ਆਉਂਦਾ ਹੈ।
ਇਹ ਵੀ ਪੜ੍ਹੋ: ਇਕਵਾਡੋਰ ਦੀ ਜੇਲ੍ਹ 'ਚ ਹੋਏ ਦੰਗੇ, 12 ਕੈਦੀਆਂ ਦੀ ਮੌਤ
ਡਬਲਯੂ. ਐੱਚ. ਓ. ਦੇ ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਸਿਹਤ ਵਿਭਾਗ ਦੀ ਮੁਖੀ ਡਾ. ਮਾਰਿਆ ਨੇਇਰਾ ਅਨੁਸਾਰ, ‘‘ਮਹਾਮਾਰੀ ਨੂੰ ਮਾਤ ਦੇਣ ਤੋਂ ਬਾਅਦ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਅਤੇ ਅਨੇਕਾਂ ਲੋਕਾਂ ਦੀ ਸਿਹਤ ਦਾ ਨੁਕਸਾਨ ਹੁਣ ਸਵੀਕਾਰਨਯੋਗ ਨਹੀਂ ਹੈ।’’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।