ਭਾਰਤੀ ਮੂਲ ਦੀ 98 ਸਾਲਾ ਬੇਬੇ ਕੋਰੋਨਾਵਾਇਰਸ ਨੂੰ ਮਾਤ ਦੇ ਪਰਤੀ ਘਰ

Thursday, Apr 09, 2020 - 09:03 PM (IST)

ਭਾਰਤੀ ਮੂਲ ਦੀ 98 ਸਾਲਾ ਬੇਬੇ ਕੋਰੋਨਾਵਾਇਰਸ ਨੂੰ ਮਾਤ ਦੇ ਪਰਤੀ ਘਰ

ਲੰਡਨ- ਕੋਰੋਨਾਵਾਇਰਸ ਇਨਫੈਕਸ਼ਨ ਨੂੰ ਹਰਾ ਕੇ ਘਰ ਪਰਤੀ 98 ਸਾਲਾ ਭਾਰਤੀ ਮੂਲ ਦੀ ਮਹਿਲਾ ਨੇ ਰਿਕਵਰੀ ਨਾਲ ਨਾ ਸਿਰਫ ਆਪਣੇ ਡਾਕਟਰਾਂ ਬਲਕਿ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ। ਹਸਪਤਾਲ ਵਿਚ ਦਾਖਲ ਹੋਣ ਤੋਂ ਕੁਝ ਹੀ ਦਿਨਾਂ ਦੇ ਅੰਦਰ ਮਹਿਲਾ ਇਨਫੈਕਸ਼ਨ ਮੁਕਤ ਹੋ ਕੇ ਸਕਾਟਲੈਂਡ ਸਥਿਤ ਆਪਣੇ ਘਰ ਆ ਗਈ।

ਡਾਫਨੀ ਸ਼ਾਹ ਜੁਲਾਈ ਵਿਚ 99 ਸਾਲ ਦੀ ਹੋ ਜਾਵੇਗੀ। ਉਹਨਾਂ ਨੇ ਪਿਛਲੇ ਵੀਰਵਾਰ ਨੂੰ ਤੇਜ਼ ਬੁਖਾਰ, ਲਗਾਤਾਰ ਖੰਘ ਤੇ ਸਾਹ ਲੈਣ ਵਿਚ ਦਿੱਕਤ ਤੋਂ ਬਾਅਦ ਡੁੰਡੀ ਦੇ ਨਾਈਨਵੇਲਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿਚ ਹੋਈ ਜਾਂਚ ਵਿਚ ਸ਼ਾਹ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ ਪਰ ਉਹਨਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋਇਆ ਤੇ ਸੋਮਵਾਰ ਨੂੰ ਉਹ ਵਾਪਸ ਘਰ ਆ ਗਈ ਸੀ। ਕੇਰਲ ਦੇ ਕੋਚੀ ਵਿਚ ਜਨਮੀ ਸ਼ਾਹ ਨੇ ਸਥਾਨਕ ਅਖਬਾਰ ਡੁੰਡੀ ਕੁਰੀਅਰ ਨੂੰ ਦੱਸਿਆ ਕਿ ਮੇਰਾ ਬੇਟਾ ਹੁਣ ਮੇਰਾ ਖਿਆਲ ਰੱਖ ਰਿਹਾ ਹੈ। ਹੁਣ ਮੈਂ ਸਿਹਤਮੰਦ ਹਾਂ ਪਰ ਮੈਂ ਇਹ ਨਹੀਂ ਕਹਾਂਗੀ ਕਿ ਪੂਰੀ ਤਰ੍ਹਾਂ ਸਿਹਤਮੰਦ ਹਾਂ। ਜੁਲਾਈ ਵਿਚ ਪਾਰਟੀ ਕਰਨ ਦਾ ਵਿਚਾਰ ਚੰਗਾ ਲੱਗ ਰਿਹਾ ਹੈ। ਸਕਾਟਲੈਂਡ ਦੇ ਫਸਟ ਮਿਨਿਸਟਰ ਨਿਕੋਲਾ ਸਟੁਡਿਓਨ ਨੇ ਕੋਰੋਨਾਵਾਇਰਸ ਅਪਡੇਟ ਵਿਚ ਸ਼ਾਹ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਹਫਤੇ ਦੀ ਚੰਗੀ ਤੇ ਸਵਾਗਤਯੋਗ ਖਬਰ ਦੱਸਿਆ।


author

Baljit Singh

Content Editor

Related News