ਜਾਪਾਨ ''ਚ ਬਰਫਬਾਰੀ ਕਾਰਨ 98 ਹਵਾਈ ਉਡਾਣਾਂ ਰੱਦ

Friday, Jan 29, 2021 - 03:36 PM (IST)

ਜਾਪਾਨ ''ਚ ਬਰਫਬਾਰੀ ਕਾਰਨ 98 ਹਵਾਈ ਉਡਾਣਾਂ ਰੱਦ

ਟੋਕੀਓ- ਜਾਪਾਨ ਦੇ ਉੱਤਰੀ ਹਿੱਸੇ ਵਿਚ ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਲਗਭਗ 100 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 

ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ 2 ਸਭ ਤੋਂ ਵੱਡੀਆਂ ਏਅਰਲਾਈਨਜ਼- ਆਲ ਨਿਪਾਨ ਏਅਰਵੇਜ਼ ਅਤੇ ਜਾਪਾਨ ਏਅਰਲਾਈਨਜ਼ ਨੇ ਕ੍ਰਮਵਾਰ ਹੋਕਕਾਈਡੋ ਅਤੇ ਉੱਤਰੀ ਹੋਂਸ਼ੂ ਟਾਪੂ 'ਤੇ 46 ਅਤੇ 34 ਉਡਾਣਾਂ ਰੱਦ ਕੀਤੀਆਂ ਹਨ। ਰੱਦ ਉਡਾਣਾਂ ਦੀ ਕੁੱਲ ਗਿਣਤੀ 98 ਹੈ।  

ਹੋਕਕਾਈਡੋ ਵਿਚ ਸ਼ੁੱਕਰਵਾਰ ਨੂੰ ਹਵਾ ਦੀ ਗਤੀ 30 ਮੀਟਰ ਪ੍ਰਤੀ ਸਕਿੰਟ (67 ਮੀਲ ਪ੍ਰਤੀ ਘੰਟੇ) ਤੱਕ ਪਹੁੰਚ ਗਈ ਤੇ ਇਸ ਦੇ 20 ਮੀਟਰ ਪ੍ਰਤੀ ਸਕਿੰਟ ਰਹਿਣ ਦੀ ਉਮੀਦ ਹੈ। ਅਗਲੇ ਦਿਨ ਇਸ ਟਾਪੂ 'ਤੇ 60-70 ਸੈਂਟੀਮੀਟਰ ਬਰਫਬਾਰੀ ਹੋਣ ਦੀ ਉਮੀਦ ਹੈ। ਭਾਰੀ ਬਰਫਬਾਰੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਉਡਾਣਾਂ ਕਦੋਂ ਤੱਕ ਬੰਦ ਰਹਿਣਗੀਆਂ ਪਰ ਹਵਾਈ ਅੱਡੇ 'ਤੇ ਪੁੱਜੇ ਲੋਕ ਕਾਫੀ ਪਰੇਸ਼ਾਨ ਦਿਖਾਈ ਦਿੱਤੇ। 


author

Lalita Mam

Content Editor

Related News