ਸਕੂਲ 'ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ 'ਪੈਰਾਲਾਈਜ਼', ਵੇਖੋ ਵੀਡੀਓ

Friday, Oct 06, 2023 - 07:44 PM (IST)

ਸਕੂਲ 'ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ 'ਪੈਰਾਲਾਈਜ਼', ਵੇਖੋ ਵੀਡੀਓ

ਇੰਟਰਨੈਸ਼ਨਲ ਡੈਸਕ- ਕੀਨੀਆ ਦੇ ਇਕ ਸਕੂਲ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਦੇਖ ਕੇ ਹਰ ਕੋਈ ਸਦਮੇ 'ਚ ਹੈ। ਕੀਨੀਆ ਦੇ ਕਾਕਾਮੇਗਾ ਕਾਊਂਟੀ 'ਚ ਹਾਈ ਸਕੂਲ ਦੀਆਂ ਲਗਭਗ 95 ਵਿਦਿਆਰਥਣਾਂ ਇਕੱਠੀਆਂ ਇਕੋ ਜਿਹੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਈਆਂ ਹਨ। 

ਸੈਂਟ ਥੇਰੇਸਾ ਐਰਗੀ ਹਾਈ ਸਕੂਲ ਦੀਆਂ ਇਕੱਠੀਆਂ 95 ਵਿਦਿਆਰਥਣਾਂ ਦੇ ਸਰੀਰ ਦਾ ਹੇਠਲਾਂ ਹਿੱਸਾ ਪੈਰਾਲਾਈਜ਼ ਹੈ ਗਿਆ ਜਿਸਦੇ ਚਲਦੀ ਉਹ ਬੀਤੇ ਕੁਝ ਹਫਤਿਆਂ ਤੋਂ ਹਸਪਤਾਲ 'ਚ ਦਾਖਲ ਹਨ। ਕਥਿਤ ਮਹਾਮਾਰੀ ਨੇ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ।

ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

 

ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ

ਸਥਾਨਕ ਮੀਡੀਆ ਨੇ ਦੱਸਿਆ ਕਿ ਅਚਾਨਕ ਇਨ੍ਹਾਂ ਵਿਦਿਆਰਥਣਾਂ ਦੇ ਪੈਰ ਸੁੰਨ ਹੋ ਗਏ ਅਤੇ ਤੁਰਨ-ਫਿਰਨ 'ਚ ਅਸਮਰਥ ਹੋ ਗਈਆਂ। ਕੀਨੀਆ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਕਲਿੱਪ 'ਚ ਕੁੜੀਆਂ ਨੂੰ ਲੰਗੜਾ ਕੇ ਅਤੇ ਲੜਖੜਾਉਂਦਿਆਂ ਚਲਦੇ ਹੋਏ ਦੇਖਿਆ ਜਾ ਸਕਦਾ ਹੈ। ਕਾਕਾਮੇਗਾ ਕਾਊਂਟੀ ਹੈਲਥ ਸੀ.ਈ.ਸੀ. ਬਰਨਾਰਡ ਵੇਸੋਂਗਾ ਨੇ ਕਿਹਾ ਕਿ ਅਣਜਾਣ ਬੀਮਾਰੀ ਦੇ ਕਾਰਨਾਂ ਨੂੰ ਸਮਝਣ ਲਈ ਕੁੜੀਆਂ ਦੇ ਖੂਨ, ਪਿਸ਼ਾਬ ਅਤੇ ਟੱਟੀ ਦੇ ਨਮੂਨੇ ਲਏ ਗਏ ਹਨ। ਹਾਲਾਂਕਿ ਅਜੇ ਤਕ ਇਸਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ। ਉਥੇ ਹੀ ਇਸ ਭਿਆਨਕ ਘਟਨਾ ਤੋਂ ਬਾਅਦ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News