ਕੈਲਗਰੀ ਦੇ ਫੂਡ ਤੇ ਮੈਡੀਕਲ ਸਟੋਰਾਂ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਕਈ ਕਾਮੇ

Friday, Jan 15, 2021 - 09:50 PM (IST)

ਕੈਲਗਰੀ ਦੇ ਫੂਡ ਤੇ ਮੈਡੀਕਲ ਸਟੋਰਾਂ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਕਈ ਕਾਮੇ

ਕੈਲਗਰੀ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਜਨਵਰੀ ਮਹੀਨੇ ਕਾਫੀ ਘਟੇ ਹਨ ਪਰ ਮਾਮਲੇ ਸਾਹਮਣੇ ਦਰਜ ਹੋਣੇ ਅਜੇ ਬੰਦ ਨਹੀਂ ਹੋਏ। ਰੀਅਲ ਕੈਨੇਡੀਅਨ ਸੁਪਰਸਟੋਰ ਦੇ 3 ਕਾਮੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ 13 ਜਨਵਰੀ ਨੂੰ ਕੋਰੋਨਾ ਰਿਪਰੋਟ ਪਾਜ਼ੀਟਿਵ ਆਈ ਹੈ। ਇਹ ਤਿੰਨੋਂ 3, 6 ਅਤੇ 9 ਜਨਵਰੀ ਵਿਚ ਸਟੋਰ ਵਿਚ ਕੰਮ ਕਰਦੇ ਰਹੇ ਸਨ। 

ਇਸ ਦੇ ਇਲਾਵਾ ਸ਼ੋਪਰਜ਼ ਡਰੱਗ ਮਾਰਟ ਦਾ ਇਕ ਕਰਮਚਾਰੀ 9 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਸੀ। ਉਸ ਨੇ ਇੱਥੇ 3 ਜਨਵਰੀ ਤੱਕ ਕੰਮ ਕੀਤਾ ਸੀ। ਇੱਥੇ ਹੀ ਇਕ ਹੋਰ ਕਰਮਚਾਰੀ 8 ਜਨਵਰੀ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਤੇ ਉਸ ਨੰ 5 ਜਨਵਰੀ ਤੱਕ ਇੱਥੇ ਕੰਮ ਕੀਤਾ ਸੀ। 

ਸੇਫਵੇਅ ਦਾ ਵੀ ਇਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲਿਆ ਹੈ। ਉਸ ਦੀ 12 ਜਨਵਰੀ ਨੂੰ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਉਹ 8 ਜਨਵਰੀ ਤੱਕ ਸਟੋਰ ਵਿਚ ਕੰਮ ਕਰਦਾ ਰਿਹਾ ਸੀ। ਆਉਬਰਨ ਬੇਅ ਫੂਡ ਸਟੋਰ ਵਿਚ 13 ਜਨਵਰੀ ਨੂੰ ਇਕ ਕਾਮਾ ਕੋਰੋਨਾ ਪਾਜ਼ੀਟਿਵ ਮਿਲਿਆ ਸੀ, ਜਿਸ ਨੇ 6 ਜਨਵਰੀ ਤੱਕ ਕੰਮ ਕੀਤਾ ਸੀ। ਕਰੀਕਸਾਈਡ ਫੂਡ ਸਟੋਰ ਅਤੇ ਡੀਅਰ ਵੈਲੀ ਫੂਡ ਸਟੋਰ ਵਿਚ 7 ਜਨਵਰੀ ਨੂੰ ਦੋ ਕਾਮੇ ਕੋਰੋਨਾ ਪਾਜ਼ੀਟਿਵ ਮਿਲੇ ਜਿਨ੍ਹਾਂ ਨੇ 3 ਅਤੇ 4 ਜਨਵਰੀ ਨੂੰ ਆਖਰੀ ਵਾਰ ਕੰਮ ਕੀਤਾ ਸੀ। 
ਸਟੋਰ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿਚ ਆਉਣ ਮਗਰੋਂ ਬੀਮਾਰ ਹੋ ਗਏ ਸਨ। ਫਿਲਹਾਲ ਇਨ੍ਹਾਂ ਸਟੋਰਾਂ ਵਿਚ ਸੈਨੇਟਾਈਜ਼ਰ ਨਾਲ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਹੋਰ ਕੋਰੋਨਾ ਦਾ ਸ਼ਿਕਾਰ ਨਾ ਹੋਵੇ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। 


author

Sanjeev

Content Editor

Related News