ਨੇਪਾਲ 'ਚ ਵਾਪਰਿਆ ਬੱਸ ਹਾਦਸਾ, 9 ਲੋਕਾਂ ਦੀ ਮੌਤ, 40 ਲੋਕ ਸਨ ਸਵਾਰ

07/05/2022 2:50:47 PM

ਕਾਠਮੰਡੂ (ਏਜੰਸੀ) : ਨੇਪਾਲ ਦੇ ਬਾਗਮਤੀ ਸੂਬੇ ਦੇ ਰਾਮੇਛਪ ਵਿੱਚ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਨੇ ਦਿੱਤੀ। ਜ਼ਿਲ੍ਹੇ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਰਾਜ ਕੁਮਾਰ ਥਿੰਗ ਨੇ ਪੁਸ਼ਟੀ ਕੀਤੀ ਕਿ ਇਹ ਹਾਦਸਾ ਖਾਦੇਵੀ-ਸੁਨਾਪਤੀ ਰੋਡ 'ਤੇ ਵਾਪਰਿਆ।

ਇਹ ਵੀ ਪੜ੍ਹੋ: ਅਜਬ-ਗਜ਼ਬ: ਇਥੇ ਗੋਗੜ ਮੰਨੀ ਜਾਂਦੀ ਸੁੰਦਰਤਾ ਦੀ ਨਿਸ਼ਾਨੀ, ਹੀਰੋ ਵਰਗਾ ਮਿਲਦੈ ਸਨਮਾਨ

ਥਿੰਗ ਮੁਤਾਬਕ, "ਬੱਸ ਕਾਠਮੰਡੂ ਜਾ ਰਹੀ ਸੀ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਜ਼ਖ਼ਮੀਆਂ ਨੂੰ ਧੂਲੀਖੇਲ ਹਸਪਤਾਲ ਵਿੱਚ ਭੇਜਿਆ ਗਿਆ।" ਪੁਲਸ ਅਧਿਕਾਰੀ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਵੇਰੇ 10 ਵਜੇ (ਸਥਾਨਕ ਸਮੇਂ ਅਨੁਸਾਰ) ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੋਈ ਤਾਂ ਉਸ ਵਿੱਚ ਘੱਟੋ-ਘੱਟ 40 ਲੋਕ ਸਵਾਰ ਸਨ।

ਇਹ ਵੀ ਪੜ੍ਹੋ: ਅਮਰੀਕਾ: ਆਜ਼ਾਦੀ ਦੀ ਰਾਸ਼ਟਰੀ ਪਰੇਡ ’ਚ ਸਿੱਖਸ ਆਫ ਅਮੈਰਿਕਾ ਦਾ ‘ਸਿੱਖ ਫਲੋਟ’ ਹੋਇਆ ਸ਼ਾਮਿਲ


cherry

Content Editor

Related News