ਰਹਿਣ ਲਈ ਦੁਨੀਆ ਦੇ ਸਭ ਤੋਂ ਖੁਸ਼ਹਾਲ ਹਨ ਯੂਰਪ ਦੇ 9 ਦੇਸ਼

Friday, Jul 16, 2021 - 12:39 AM (IST)

ਰਹਿਣ ਲਈ ਦੁਨੀਆ ਦੇ ਸਭ ਤੋਂ ਖੁਸ਼ਹਾਲ ਹਨ ਯੂਰਪ ਦੇ 9 ਦੇਸ਼

ਨਵੀਂ ਦਿੱਲੀ (ਵਿਸ਼ੇਸ਼)- ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਸਾਲਿਊਸ਼ੰਸ ਨੈੱਟਵਰਕ ਦੀ ਹਾਲੀਆ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਖੁਸ਼ਹਾਲੀ ਦੇ ਲਿਹਾਜ਼ ਨਾਲ ਯੂਰਪ ਦੇ 9 ਦੇਸ਼ ਅਜਿਹੇ ਹਨ ਜਿਥੇ ਹਰ ਕੋਈ ਰਹਿਣਾ ਚਾਹੇਗਾ। ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ, ਸਮਾਜਿਕ ਸੁਰੱਖਿਆ, ਜੀਵਨ ਦੀ ਸੰਭਾਵਨਾ, ਸਿਹਤ, ਆਜ਼ਾਦੀ ਅਤੇ ਭ੍ਰਿਸ਼ਟਾਚਾਰ ਦੀ ਧਾਰਣਾ ਵਰਗੇ ਮਾਪਦੰਡਾਂ ਦੇ ਆਧਾਰ ’ਤੇ ਕੀਤੇ ਗਏ ਅਧਿਐਨ ਮੁਤਾਬਕ ਰਹਿਣ ਲਈ ਸਭ ਤੋਂ ਖੁਸ਼ਹਾਲ ਦੇਸ਼ਾਂ ਵਿਚ ਸ਼ਾਮਲ 9 ਦੇਸ਼ ਸਿਰਫ ਯੂਰਪ ਵਿਚ ਹਨ ਅਤੇ ਸਿਰਫ ਨਿਊਜ਼ੀਲੈਂਡ ਇਕ ਗੈਰ ਯੂਰਪੀ ਦੇਸ਼ ਹੈ ਜੋ ਖੁਸ਼ਹਾਲੀ ਦੇ ਲਿਹਾਜ਼ ਨਾਲ ਟਾਪ-10 ਦੀ ਸੂਚੀ ਵਿਚ 10ਵੇਂ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ- WI v AUS : ਆਸਟਰੇਲੀਆ ਨੇ ਵਿੰਡੀਜ਼ ਨੂੰ 4 ਦੌੜਾਂ ਨਾਲ ਹਰਾਇਆ


ਜ਼ਿਰਕਯੋਗ ਹੈ ਕਿ ਕੋਵਿਡ-19 ਵਰਗੀ ਮਹਾਮਾਰੀ ਜਿਸ ਵਿਚ ਹਰ ਕੋਈ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ ਇਸਦੇ ਬਾਵਜੂਦ ਫਿਨਲੈਂਡ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਭ ਤੋਂ ਅੱਗੇ ਰਿਹਾ ਹੈ। ਐਂਜਾਇਟੀ, ਡਿਪ੍ਰੈਸ਼ਨ, ਲਾਕਡਾਊਨ ਅਤੇ ਮੌਤਾਂ ਵਰਗੇ ਹਾਲਾਤਾਂ ਦੇ ਬਾਵਜੂਦ ਲੋਕਾਂ ਦੀ ਖੁਸ਼ਹਾਲ ਜ਼ਿੰਦਗੀ ਘੱਟ ਪ੍ਰਭਾਵਿਤ ਹੋਈ ਹੈ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ 'ਚ ਵੀ ਬਣੇਗਾ ਕ੍ਰਿਕਟ ਸਟੇਡੀਅਮ, ਹੋਵੇਗਾ ਇੰਨਾ ਖਰਚਾ


ਫਿਨਲੈਂਡ ਪਹਿਲੇ ਅਤੇ ਭਾਰਤ 139ਵੇਂ ਸਥਾਨ ’ਤੇ
149 ਦੇਸ਼ਾਂ ’ਤੇ ਕੀਤੇ ਗਏ ਅਧਿਐਨ ਮੁਤਾਬਕ ਫਿਨਲੈਂਡ ਸਭ ਤੋਂ ਸ਼੍ਰੇਸ਼ਠ ਅਤੇ ਖੁਸ਼ਹਾਲ ਦੇਸ਼ ਹੈ ਜਿਸਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਦੂਸਰੇ ਨੰਬਰ ’ਤੇ ਡੇਨਮਾਰਕ, ਤੀਸਰੇ ’ਤੇ ਸਵਿਟਰਜਰਲੈਂਡ, ਚੌਥੇ ’ਤੇ ਆਈਸਲੈਂਡ, 5ਵੇਂ ’ਤੇ ਨਾਰਵੇ, 6ਵੇਂ ’ਤੇ ਨੀਦਰਲੈਂਡ, 7ਵੇਂ ’ਤੇ ਸਵੀਡਨ, 8ਵੇਂ ’ਤੇ ਆਸਟਰੀਆ ਅਤੇ 9ਵੇਂ ’ਤੇ ਲਗਜਮਬਰਗ ਹੈ। ਖੁਸ਼ਹਾਲੀ ਦੇ ਪੱਖ ਵਿਚ ਸੰਯੁਕਤ ਰਾਸ਼ਟਰ ਅਮਰੀਕਾ 18ਵੇਂ ਅਤੇ ਬ੍ਰਿਟੇਨ 17ਵੇਂ ਸਥਾਨ ’ਤੇ ਹੈ, ਜਦਕਿ ਭਾਰਤ 139ਵੇਂ ਸਥਾਨ ’ਤੇ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News