ਅਫਗਾਨਿਸਤਾਨ ''ਚ ਚੱਲੀਆਂ ਗੋਲੀਆਂ, 9 ਲੋਕਾਂ ਦੀ ਮੌਤ ਤੇ 7 ਜ਼ਖਮੀ

05/19/2019 2:38:46 PM

ਕਾਬੁਲ— ਅਫਗਾਨਿਸਤਾਨ 'ਚ ਦੋ ਗੁੱਟਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ। ਲੜਾਈ ਦੌਰਾਨ ਗੋਲੀਆਂ ਵੀ ਚੱਲੀਆਂ ਤੇ 9 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉੱਤਰੀ ਸੂਬੇ ਤਖਾਰ 'ਚ ਦੋ ਹਥਿਆਰਬੰਦ ਸਮੂਹਾਂ ਵਿਚਕਾਰ ਗੋਲੀਬਾਰੀ ਹੋਈ ਅਤੇ ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ। ਸੂਬਾ ਸਰਕਾਰ ਦੇ ਬੁਲਾਰੇ ਜਵਾਦ ਹੇਜਰੀ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਸੂਬੇ ਦੀ ਰਾਜਧਾਨੀ ਤਾਲੁਕਾਨ ਸ਼ਹਿਰ ਦੇ ਉੱਤਰੀ-ਪੂਰਬੀ ਇਲਾਕੇ 'ਚ ਸਥਿਤ ਰੂਸਤਾਕ ਜ਼ਿਲੇ 'ਚ ਦੋ ਹਥਿਆਰਬੰਦ ਸਮੂਹਾਂ ਦੇ ਮੈਂਬਰਾਂ ਵਿਚਕਾਰ ਲੜਾਈ ਸ਼ੁਰੂ ਹੋਈ। ਇਸ ਝਗੜੇ ਨੇ ਭਿਆਨਕ ਰੂਪ ਲੈ ਲਿਆ ਤੇ ਦੋਹਾਂ ਗਰੁੱਪਾਂ ਵਲੋਂ ਗੋਲੀਬਾਰੀ ਸ਼ੁਰੂ ਹੋ ਗਈ। ਪੁਲਸ ਨੇ ਬਾਅਦ 'ਚ 9 ਲਾਸ਼ਾਂ ਬਰਾਮਦ ਕੀਤੀਆਂ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਸਮੂਹ ਦੇ ਮੈਂਬਰ ਹਨ।

ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਅਧਿਕਾਰੀ ਘਟਨਾ ਲਈ ਗੈਰ-ਜ਼ਿੰਮੇਵਾਰ ਹਥਿਆਰਬੰਦ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਢਿੱਲੇ ਕਾਨੂੰਨ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।


Related News