ਇਜ਼ਰਾਇਲ ਫੌਜ ਨਾਲ ਹੋਈਆਂ ਝੜਪਾਂ 'ਚ 83 ਫਲਸਤੀਨੀ ਜ਼ਖਮੀ

04/06/2019 12:33:04 PM

ਰਾਮੱਲਾਹ, (ਭਾਸ਼ਾ)— ਗਾਜ਼ਾ ਪੱਟੀ ਦੀ ਸਰਹੱਦ 'ਤੇ ਇਜ਼ਰਾਇਲੀ ਫੌਜ ਨਾਲ ਹੋਈਆਂ ਝੜਪਾਂ 'ਚ 83 ਫਲਸਤੀਨੀ ਨਾਗਰਿਕ ਜ਼ਖਮੀ ਹੋ ਗਏ ਹਨ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਬੁਲਾਰੇ ਮੁਤਾਬਕ ਇਜ਼ਰਾਇਲੀ ਡਿਫੈਂਸ ਫੋਰਸਜ਼ ਦੇ ਨਾਲ ਹੋਈਆਂ ਝੜਪਾਂ 'ਚ 83 ਫਲਸਤੀਨੀ ਨਾਗਰਿਕ ਜ਼ਖਮੀ ਹੋ ਗਏ। ਸਾਰੇ 83 ਫਲਸਤੀਨੀ ਨਾਗਰਿਕ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਹਨ। ਇਸ ਦੇ ਇਲਾਵਾ ਪੂਰਬੀ ਗਾਜ਼ਾ 'ਚ ਹੰਝੂ ਗੈਸ ਕਾਰਨ ਵੀ ਦਰਜਨਾਂ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਹੋਈ। ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ।
PunjabKesari

ਜ਼ਿਕਰਯੋਗ ਹੈ ਕਿ 30 ਮਾਰਚ, 2018 ਤੋਂ ਫਲਸਤੀਨੀ ਨਾਗਰਿਕ 'ਦਿ ਗ੍ਰੇਟ ਮਾਰਚ ਆਫ ਰਿਟਰਨ' ਤਹਿਤ ਵੱਡੇ ਪੈਮਾਨੇ 'ਤੇ ਗਾਜ਼ਾ ਸਰਹੱਦ 'ਤੇ ਇਜ਼ਰਾਇਲ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇੱਥੇ ਸੰਘਰਸ਼ 'ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News