ਧੰਨ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 82ਵੀਂ ਬਰਸੀ ਸੰਬਧੀ ਵਿਸ਼ਾਲ ਧਾਰਮਿਕ ਸਮਾਗਮ 11 ਸਤੰਬਰ ਨੂੰ

Thursday, Sep 08, 2022 - 03:26 PM (IST)

ਧੰਨ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 82ਵੀਂ ਬਰਸੀ ਸੰਬਧੀ ਵਿਸ਼ਾਲ ਧਾਰਮਿਕ ਸਮਾਗਮ 11 ਸਤੰਬਰ ਨੂੰ

ਰੋਮ(ਕੈਂਥ)- ਇਟਲੀ ਦੇ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਤਪੱਸਵੀਂ ਅਧਿਆਤਮਵਾਦੀ ਸੰਤ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਦੀ 82ਵੀਂ ਬਰਸੀ 11 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ।

9 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਅਤੇ 11 ਸਤੰਬਰ ਨੂੰ ਭੋਗ ਪਾਏ ਜਾਣਗੇ। 10 ਸਤੰਬਰ ਤੇ 11 ਸਤੰਬਰ ਨੂੰ ਸਜ ਰਹੇ ਵਿਸ਼ਾਲ ਕੀਰਤਨ ਦੀਵਾਨਾਂ ਵਿੱਚ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਆਪਣੇ ਜੱਥੇ ਨਾਲ ਸੰਗਤਾਂ ਨੂੰ ਮਹਾਨ ਰਹਿਬਰ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜੀਵਨ ਫਲਸਫਾ ਸਰਵਣ ਕਰਵਾਉਣਗੇ।

ਇਸ ਮਹਾਨ ਸਮਾਗਮ ਮੌਕੇ ਸਿੱਖ ਪੰਥ ਦੀ ਬਿਨ੍ਹਾਂ ਰੁੱਕੇ ਤੇ ਬਿਨ੍ਹਾਂ ਝੁੱਕੇ ਨਿਰੰਤਰ ਸੇਵਾ ਕਰਨ ਵਾਲੇ ਯੋਧੇ ਸਿੱਖ ਪੰਥ ਦੀ ਸ਼ਾਨ ਢਾਡੀ ਤਰਲੋਚਨ ਸਿੰਘ ਭਮੱਦੀ ਦੇ ਜੱਥੇ ਦਾ ਸੋਨ ਤਮਗੇ ਨਾਲ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਪ੍ਰੈੱਸ ਨੂੰ ਇਹ ਜਾਣਕਾਰੀ ਬਲਵਿੰਦਰ ਸਿੰਘ ਕਲੇਰ ਨੇ ਦਿੱਤੀ। ਉਨ੍ਹਾਂ ਸੰਗਤਾਂ ਨੂੰ ਇਸ ਮਹਾਨ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। 


author

cherry

Content Editor

Related News