ਅਫਗਾਨਿਸਤਾਨ ''ਚ ਧਮਾਕਾ, 8 ਹਲਾਕ

Friday, Mar 20, 2020 - 02:51 PM (IST)

ਅਫਗਾਨਿਸਤਾਨ ''ਚ ਧਮਾਕਾ, 8 ਹਲਾਕ

ਤਾਲੁਕਾਨ- ਅਫਗਾਨਿਸਤਾਨ ਦੇ ਉੱਤਰੀ ਸੂਬੇ ਤਾਖਰ ਵਿਚ ਇਕ ਸ਼ਕਤੀਸ਼ਾਲੀ ਧਮਾਕੇ ਵਿਚ ਦੋ ਆਮ ਨਾਗਰਿਕਾਂ ਸਣੇ 6 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ ਜਦਕਿ 22 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਸੂਬਾਈ ਸਰਕਾਰ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੁਲਾਰੇ ਅਬਦੁੱਲ ਖਲੀਲ ਅਸੇਰ ਨੇ ਦੱਸਿਆ ਕਿ ਧਮਾਕਾ ਤਾਲੁਕਾਨ ਦੇ ਬਾਹਰੀ ਇਲਾਕੇ ਚਿਨਾਜਈ ਵਿਚ ਵੀਰਵਾਰ ਸ਼ਾਮ ਸਥਾਨਕ ਸਮੇਂ ਮੁਤਾਬਕ ਤਕਰੀਬਨ ਸ਼ਾਮੀਂ 6:30 ਵਜੇ ਹੋਇਆ। ਇਹ ਧਮਾਕਾ ਉਸ ਵੇਲੇ ਹਇਆ ਜਦੋਂ ਤਾਲਿਬਾਨੀ ਅੱਤਵਾਦੀਆਂ ਦਾ ਇਕ ਸਮੂਹ ਇਲਾਕੇ ਦੀ ਵਿਅਸਤ ਮੁੱਖ ਸੜਕ 'ਤੇ ਸ਼ਕਤੀਸ਼ਾਲੀ ਧਮਾਕਾਖੇਜ਼ ਉਪਕਰਨ ਲਾਉਣ ਜਾ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਧਮਾਕੇ ਵਿਚ 10 ਰਾਹਗੀਰ ਜ਼ਖਮੀ ਹੋ ਗਏ, ਜਿਹਨਾਂ ਵਿਚ ਬੱਚੇ ਵੀ ਸ਼ਾਮਲ ਹਨ। ਅਫਗਾਨਿਸਤਾਨ ਵਿਚ ਅੱਤਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਸੜਕ ਦੇ ਕਿਨਾਰੇ ਬੰਬ ਤੇ ਬਾਰੂਦੀ ਸੁਰੰਗ ਵਿਛਾਉਣ ਦੇ ਲਈ ਆਈ.ਈ.ਡੀ. ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਆਮ ਨਾਗਰਿਕ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ। ਦੇਸ਼ ਵਿਚ ਪਿਛਲੇ ਸਾਲ ਆਈ.ਈ.ਡੀ. ਧਮਾਕਿਆਂ ਵਿਚ 800 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਜਦਕਿ 2,330 ਤੋਂ ਵਧੇਰੇ ਜ਼ਖਮੀ ਹੋਏ ਹਨ।


author

Baljit Singh

Content Editor

Related News