ਕੁਵੈਤ ਵਿਚ ਸੜਕ ਹਾਦਸੇ ਵਿਚ 8 ਮਰੇ
Monday, May 27, 2019 - 06:09 PM (IST)

ਕੁਵੈਤ ਸਿਟੀ (ਸ਼ਿਨਹੁਆ)- ਕੁਵੈਤ ਵਿਚ ਸੋਮਵਾਰ ਤੜਕੇ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਇਕ ਜ਼ਖਮੀ ਹੋ ਗਿਆ। ਕੁਵੈਤ ਦੇ ਫਾਇਰ ਬ੍ਰਿਗੇਡ ਦੇ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਡਾਇਰੈਕਟੋਰੇਟ ਮੁਤਾਬਕ ਕੁਵੈਤ ਦੀ ਰਾਜਧਾਨੀ ਕੁਵੈਤ ਸਿਟੀ ਤੋਂ ਤਕਰੀਬਨ 35 ਕਿਲੋਮੀਟਰ ਦੂਰ ਕਬਦ ਇਲਾਕੇ ਵਿਚ ਤਿੰਨ ਕਾਰਾਂ ਵਿਚਾਲੇ ਟੱਕਰ ਹੋ ਗਈ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।