ਥੇਰੇਸਾ ਮੇਅ ਦੀ ਥਾਂ ਲੈਣ ਲਈ ਮੈਦਾਨ ''ਚ 8 ਦਾਅਵੇਦਾਰ

Sunday, May 26, 2019 - 05:15 PM (IST)

ਥੇਰੇਸਾ ਮੇਅ ਦੀ ਥਾਂ ਲੈਣ ਲਈ ਮੈਦਾਨ ''ਚ 8 ਦਾਅਵੇਦਾਰ

ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਉਨ੍ਹਾਂ ਦਾ ਉੱਤਰਾਧਿਕਾਰੀ ਬਣਨ ਦੇ ਲਈ ਘੱਟ ਤੋਂ ਘੱਟ 8 ਉਮੀਦਵਾਰ ਮੈਦਾਨ 'ਚ ਹਨ। ਮੇਅ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਤੇ 7 ਜੂਨ ਨੂੰ ਰਸਮੀ ਰੂਪ ਨਾਲ ਪ੍ਰਧਾਨ ਮੰਤਰੀ ਅਹੁਦਾ ਛੱਡ ਦੇਵੇਗੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤਿੰਨ ਦਿਨ ਦੇ ਬ੍ਰਿਟੇਨ ਦੌਰੇ 'ਤੇ ਆਉਣਗੇ। ਇਸ ਤੋਂ ਬਾਅਦ 10 ਜੂਨ ਨੂੰ ਪਾਰਟੀ ਦੇ ਨੇਤਾ ਦੀ ਚੋਣ ਦਾ ਰਸਮੀ ਦੌਰ ਸ਼ੁਰੂ ਹੋਵੇਗਾ ਪਰ ਸੰਭਾਵਿਤ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਬਣਨ ਦੇ ਲਈ ਆਪਣੇ ਵਲੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੂੰ ਮੇਅ ਦੇ ਉੱਤਰਾਧਿਕਾਰੀ ਦੇ ਦੌੜ 'ਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ, ਉਥੇ ਇਸ ਦੌੜ 'ਚ ਘੱਟ ਤੋਂ ਘੱਟ 7 ਦਾਅਵੇਦਾਰ ਹੋਰ ਹਨ। ਵਿਦੇਸ਼ ਮੰਤਰੀ ਮਾਈਕਲ ਗੋਵ ਸਭ ਤੋਂ ਨਵੇਂ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਐਤਵਾਰ ਨੂੰ ਜਾਨਸਨ ਨੂੰ ਚੁਣੌਤੀ ਦੇਣ ਦਾ ਇਰਾਦਾ ਜ਼ਾਹਿਰ ਕੀਤਾ।


author

Baljit Singh

Content Editor

Related News