ਮੌਤ ਨੂੰ ਮਾਤ ਦਿੰਦਿਆਂ ਹੀ ਪਲਟੀ 75 ਸਾਲਾ ਬੇਬੇ ਦੀ ਕਿਸਮਤ! ਇਕੋ ਝਟਕੇ ''ਚ ਖਾਤੇ ''ਚ ਆਏ  375000000 ਰੁਪਏ

Wednesday, Jul 10, 2024 - 04:26 PM (IST)

ਪੈਨਸਿਲਵੇਨੀਆ : ਅਕਸਰ ਆਖਿਆ ਜਾਂਦਾ ਹੈ ਕਿ ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ, ਮਰੇ ਦਿਲ ਵਾਲੇ ਕੀ ਖਾਕ ਜਿਊਂਦੇ ਹਨ। ਦੁਨੀਆਂ ਵਿੱਚ ਕੋਈ ਵੀ ਅਜਿਹਾ ਨਹੀਂ ਹੈ, ਜਿਸ ਦੇ ਜੀਵਨ ਵਿੱਚ ਦੁੱਖ ਅਤੇ ਸਮੱਸਿਆਵਾਂ ਨਾ ਹੋਣ ਪਰ ਸਲਾਮ ਉਸ ਨੂੰ ਜੋ ਚੁਣੌਤੀਆਂ ਨਾਲ ਲੜ ਕੇ ਅੱਗੇ ਵਧਦਾ ਹੈ। ਜੋ ਹਰ ਮੁਸ਼ਕਿਲ 'ਚ ਖੁਸ਼ ਰਹਿਣ ਦਾ ਰਸਤਾ ਲੱਭ ਲੈਂਦਾ ਹੈ। ਇਹ ਕਹਾਣੀ ਵੀ ਅਜਿਹੀ ਹੀ ਹੈ, ਜਿੱਥੇ ਇੱਕ 75 ਸਾਲ ਦੀ ਬਜ਼ੁਰਗ ਔਰਤ ਲੋਕਾਂ ਲਈ ਮਿਸਾਲ ਬਣ ਗਈ ਹੈ। ਉਸ ਦੀ ਖੁਸ਼ਹਾਲ ਜ਼ਿੰਦਗੀ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਨਾਲ ਲੜਨ ਦੀ ਤਾਕਤ ਮਿਲ ਗਈ ਹੈ। ਇਸ ਔਰਤ ਨੇ ਪਹਿਲਾਂ ਜਾਨਲੇਵਾ ਬੀਮਾਰੀ 'ਤੇ ਕਾਬੂ ਪਾਇਆ ਅਤੇ ਫਿਰ 37 ਕਰੋੜ 50 ਲੱਖ ਰੁਪਏ ਦੀ ਰਕਮ ਆਪਣੇ ਨਾਂ ਕਰ ਲਈ।
ਔਰਤ ਦਾ ਨਾਂ ਡੋਨਾ ਓਸਬੋਰਨ ਹੈ। ਆਪਣੇ 75ਵੇਂ ਜਨਮਦਿਨ ਤੋਂ ਠੀਕ ਪਹਿਲਾਂ, ਡੋਨਾ ਨੇ ਛਾਤੀ ਦੇ ਕੈਂਸਰ ਨੂੰ ਹਰਾਇਆ। ਜਦੋਂ ਮਾਂ ਨੇ ਛਾਤੀ ਦੇ ਕੈਂਸਰ ਨੂੰ ਹਰਾਇਆ ਤਾਂ ਧੀ ਨੇ ਉਸ ਨਾਲ ਛੁੱਟੀਆਂ ਬਿਤਾਉਣ ਦਾ ਫੈਸਲਾ ਕੀਤਾ। ਮਾਂ ਅਤੇ ਧੀ ਛੁੱਟੀਆਂ ਮਨਾਉਣ ਲਈ ਪੂਰੀ ਤਿਆਰੀ ਨਾਲ ਹਵਾਈ ਅੱਡੇ ਲਈ ਰਵਾਨਾ ਹੋਏ। ਹਾਲਾਂਕਿ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਦੋਵਾਂ ਨੂੰ ਪਤਾ ਲੱਗਾ ਕਿ ਫਲਾਈਟ ਕਾਫੀ ਲੇਟ ਹੋ ਚੁੱਕੀ ਹੈ। ਜਦੋਂ ਇੰਤਜ਼ਾਰ ਕਰਨ ਵਿਚ ਬਹੁਤ ਸਮਾਂ ਲੱਗ ਗਿਆ ਤਾਂ ਡੋਨਾ ਨੇ ਗੁੱਸੇ ਵਿਚ ਆ ਕੇ ਆਪਣੀ ਧੀ ਨੂੰ ਕਿਹਾ ਕਿ ਉਹ ਹੁਣ ਇਕੱਲੀ ਹੀ ਸੈਰ ਕਰਨ ਲਈ ਚੱਲੀ ਜਾਵੇ, ਉਸਦਾ ਦਾ ਮਨ ਹੁਣ  ਸੈਰ 'ਤੇ ਜਾਣ ਦਾ ਨਹੀਂ ਹੈ। 

ਮੂਡ ਠੀਕ ਕਰਨ ਲਈ ਖਰੀਦੀ ਟਿਕਟ, ਕਿਸਮਤ ਚਮਕੀ

ਇਹ ਕਹਿ ਕੇ ਡੋਨਾ ਏਅਰਪੋਰਟ ਤੋਂ ਬਾਹਰ ਆ ਗਈ ਅਤੇ ਪਾਰਕਿੰਗ ਤੋਂ ਕਾਰ ਲੈ ਕੇ ਆਪਣੇ ਘਰ ਲਈ ਰਵਾਨਾ ਹੋ ਗਈ। ਰਸਤੇ ਵਿੱਚ, ਡੋਨਾ ਨੇ ਆਪਣਾ ਮੂਡ ਠੀਕ ਕਰਨ ਲਈ ਇੱਕ ਸਪੀਡਵੇਅ 'ਤੇ ਗੱਡੀ ਰੋਕੀ ਅਤੇ ਇੱਕ ਲਾਟਰੀ ਸਟੋਰ ਡਿਸਪਲੇ ਬਾਕਸ ਤੋਂ ਸਕ੍ਰੈਚ ਕਾਰਡ ਖਰੀਦ ਲਿਆ। ਡੋਨਾ ਪਹਿਲਾਂ ਵੀ ਕਈ ਵਾਰ ਸਕ੍ਰੈਚ ਕਾਰਡ ਖਰੀਦ ਚੁੱਕੀ ਸੀ। ਡੋਨਾ ਨੇ ਜਿਵੇਂ ਹੀ ਸਕ੍ਰੈਚ ਕਾਰਡ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਈ। ਉਸ ਦੇ ਕਾਰਡ 'ਤੇ ਕੁੱਲ 5 ਮਿਲੀਅਨ ਡਾਲਰ ਯਾਨੀ 37 ਕਰੋੜ 50 ਲੱਖ ਰੁਪਏ ਦਾ ਇਨਾਮ ਸੀ। ਡੋਨਾ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੀ, ਇਸ ਲਈ ਉਹ ਸਟੋਰ 'ਤੇ ਵਾਪਸ ਗਈ ਅਤੇ ਕਲਰਕ ਨੂੰ ਕਾਰਡ ਦਿਖਾਇਆ ਅਤੇ ਪੁੱਛਿਆ ਕਿ ਕੀ ਇਹ ਅਸਲੀ ਹੈ। ਕਲਰਕ ਨੇ ਕਾਰਡ ਵੱਲ ਦੇਖਿਆ ਅਤੇ ਕਿਹਾ - ਹਾਂ, ਇਹ ਸਹੀ ਹੈ।

PunjabKesari
ਕੱਲ੍ਹ ਦਾ ਪਤਾ ਨਹੀਂ ਪਰ ਇਸ ਤਰ੍ਹਾਂ ਹੀ ਖੁਸ਼ ਰਹਾਂਗੀ

ਮਾਮਲਾ ਪੈਨਸਿਲਵੇਨੀਆ ਦਾ ਹੈ, ਜਿੱਥੇ ਇਹ 75 ਸਾਲਾ ਇਹ ਬੇਬੇ ਕਰੋੜਪਤੀ ਬਣ ਗਈ ਹੈ। ਡੋਨਾ ਲਈ ਇਹ ਖੁਸ਼ੀ ਇਸ ਲਈ ਵੀ ਖਾਸ ਹੈ ਕਿਉਂਕਿ ਉਸਨੇ ਆਪਣੇ 75ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਕੈਂਸਰ ਵਰਗੀ ਬੀਮਾਰੀ ਨੂੰ ਹਰਾ ਦਿੱਤਾ ਸੀ।75 ਸਾਲ ਦੀ ਉਮਰ 'ਚ ਵੀ ਜ਼ਿੰਦਾਦਿਲ ਰਹਿਣ ਵਾਲੀ ਡੋਨਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ ਪਰ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰੇਗੀ। ਡੋਨਾ ਜਿੱਤੀ ਹੋਈ ਰਕਮ ਵਿੱਚੋਂ ਕੁਝ ਨਿਵੇਸ਼ ਕਰਨਾ ਚਾਹੁੰਦੀ ਹੈ। ਨੌਕਰੀ ਤੋਂ ਰਿਟਾਇਰ ਹੋ ਚੁੱਕੀ ਡੋਨਾ ਦੀ ਅਗਲੀ ਯੋਜਨਾ ਸੈਰ ਲਈ ਅਲਾਸਕਾ ਜਾਣ ਦੀ ਹੈ।


DILSHER

Content Editor

Related News