ਲੀਬੀਆ ਦੇ ਤਟ ''ਤੇ ਜਹਾਜ਼ ਉਲਟਿਆ, 6 ਮਹੀਨਿਆਂ ਦੇ ਬੱਚੇ ਸਣੇ 74 ਲੋਕਾਂ ਦੀ ਮੌਤ

Friday, Nov 13, 2020 - 08:55 AM (IST)

ਤ੍ਰਿਪੋਲੀ- ਲੀਬੀਆ ਦੇ ਖੋਮਸ ਤਟ ਨੇੜੇ ਪ੍ਰਵਾਸੀਆਂ ਨਾਲ ਭਰਿਆ ਇਕ ਜਹਾਜ਼ ਉਲਟ ਜਾਣ ਕਾਰਨ ਘੱਟ ਤੋਂ ਘੱਟ 74 ਪ੍ਰਵਾਸੀਆਂ ਦੀ ਮੌਤ ਹੋ ਗਈ। 

ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਪ੍ਰਵਾਸੀ ਸੰਗਠਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲ-ਜਜੀਰਾ ਦੀ ਰਿਪੋਰਟ ਮੁਤਾਬਕ ਆਈ. ਓ. ਐੱਮ. ਨੇ ਦੱਸਿਆ ਕਿ ਜਹਾਜ਼ ਵਿਚ ਤਕਰੀਬਨ 120 ਲੋਕ ਸਵਾਰ ਸਨ। ਲੀਬੀਆਈ ਤਟ ਰੱਖਿਅਕ ਬਲ ਅਤੇ ਮਛੇਰਿਆਂ ਨੇ ਤਕਰੀਬਨ 47 ਲੋਕਾਂ ਨੂੰ ਇਸ ਹਾਦਸੇ ਵਿਚ ਬਚਾ ਲਿਆ। 

ਇਸ ਹਾਦਸੇ ਵਿਚ ਬਚਾਏ ਗਏ ਇਕ 6 ਮਹੀਨੇ ਦੇ ਬੱਚੇ ਦੀ ਕੁਝ ਘੰਟਿਆਂ ਦੇ ਅੰਦਰ ਮੌਤ ਹੋ ਗਈ। ਇਕ ਅਕਤੂਬਰ ਤੋਂ ਲੈ ਕੇ ਹੁਣ ਤੱਕ ਭੂ-ਮੱਧ ਸਾਗਰ ਵਿਚ ਇਸ ਤਰ੍ਹਾਂ ਦਾ ਹੋਇਆ ਇਹ 8ਵਾਂ ਹਾਦਸਾ ਹੈ। ਇਹ ਪ੍ਰਵਾਸੀ ਦੂਜੇ ਦੇਸ਼ਾਂ ਵਿਚ ਸ਼ਰਣ ਲੈਣ ਲਈ ਵੱਡੀ ਗਿਣਤੀ ਵਿਚ ਇਕ ਹੀ ਜਹਾਜ਼ ਵਿਚ ਸਵਾਰ ਹੋ ਜਾਂਦੇ ਹਨ, ਜਿਸ ਕਾਰਨ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ। 
ਇਕ ਰਿਪੋਰਟ ਮੁਤਾਬਕ ਇਸ ਸਾਲ ਲਗਭਗ 900 ਲੋਕਾਂ ਦੀ ਇਸੇ ਤਰ੍ਹਾਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਹੋਰ 11 ਹਜ਼ਾਰ ਲੋਕਾਂ ਨੂੰ ਵਾਪਸ ਲੀਬੀਆ ਭੇਜ ਦਿੱਤਾ ਗਿਆ ਹੈ। 


Lalita Mam

Content Editor

Related News