ਸਰਹੱਦ ਪਾਰ: ਸ੍ਰੀ ਕਰਤਾਰਪੁਰ ਸਾਹਿਬ ਦੇ ਸੁਧਾਰ ਤੇ ਨਵੇਂ ਪ੍ਰਾਜੈਕਟਾਂ ਲਈ 70 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ

Tuesday, Jan 02, 2024 - 06:29 PM (IST)

ਗੁਰਦਾਸਪੁਰ (ਵਿਨੋਦ) : ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੇ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਸ੍ਰੀ ਕਰਤਾਰਪੁਰ ਸਾਹਿਬ ਨੂੰ ਫੰਡ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਕਿ ਗੁ. ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪ੍ਰਾਜੈਕਟ ਦੀ ਮੈਨੇਜਮੈਂਟ ਵਾਲੀ ਸਵੈ-ਮਾਲੀਆ ਪੈਦਾ ਕਰਨ ਵਾਲੀ ਸੰਸਥਾ ਹੈ। ਇਹ ਪ੍ਰਾਜੈਕਟ ਇਕ ਵੀਜ਼ਾ-ਮੁਕਤ ਸਰਹੱਦੀ ਲਾਂਘਾ ਅਤੇ ਧਾਰਮਿਕ ਗਲਿਆਰਾ ਹੈ, ਜੋ ਪਾਕਿਸਤਾਨ ’ਚ ਗੁ. ਸ੍ਰੀ ਕਰਤਾਰ ਸਾਹਿਬ ਨੂੰ ਭਾਰਤ ’ਚ ਗੁ. ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।

ਇਹ ਵੀ ਪੜ੍ਹੋ : ਸੇਬ ਦੀਆਂ ਪੇਟੀਆਂ ’ਚ ਹੈਰੋਇਨ: ਭਾਰਤ-ਅਫ਼ਗਾਨਿਸਤਾਨ ਦੇ ਵਪਾਰ ਨੂੰ ਬਦਨਾਮ ਕਰ ਪਾਕਿਸਤਾਨ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਤੋਂ ਬਾਅਦ ਈ. ਟੀ. ਪੀ. ਬੀ. ਨੇ ਮੁੱਢਲੀ ਕਿਸ਼ਤ ਵਜੋਂ 70 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਜਨਵਰੀ 2024 ਤੋਂ ਬੋਰਡ ਪੀ. ਐੱਮ. ਯੂ. ਸ੍ਰੀ ਕਰਤਾਰਪੁਰ ਸਾਹਿਬ ਨੂੰ 13 ਕਰੋੜ ਰੁਪਏ ਦਾ ਮਹੀਨਾਵਾਰ ਭੁਗਤਾਨ ਮੁਹੱਈਆ ਕਰੇਗਾ, ਜੋ ਕਿ ਉਥੇ ਬਣਨ ਵਾਲੇ ਦਰਸ਼ਨੀ ਡਿਓੜੀ ਅਤੇ ਸਿੱਖ ਰਿਜ਼ੋਰਟ ’ਤੇ ਖ਼ਰਚ ਕੀਤਾ ਜਾਵੇਗਾ। ਈ. ਟੀ. ਪੀ. ਬੀ. ਪੀ. ਐੱਮ. ਯੂ. ਸ੍ਰੀ ਕਰਤਾਰਪੁਰ ਸਾਹਿਬ ਨੂੰ ਇਸ ਦੀ ਵਿੱਤੀ ਸਥਿਤੀ ਨੂੰ ਸਥਿਰ ਕਰਨ ਲਈ ਦੋ ਸਾਲਾਂ ’ਚ 312 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰੇਗਾ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ

ਸੂਤਰਾਂ ਅਨੁਸਾਰ ਅਕਤੂਬਰ 2023 ’ਚ ਈ. ਟੀ. ਪੀ. ਬੀ. ਦੀ 353ਵੀਂ ਮੀਟਿੰਗ ਦੌਰਾਨ ਪੀ. ਐੱਮ. ਯੂ. ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਯੂਨਿਟ ਦੇ ਗੰਭੀਰ ਵਿੱਤੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ। 

ਇਹ ਵੀ ਪੜ੍ਹੋ : ਆਈ. ਟੀ. ਬੀ. ਪੀ. ਦੀ 29 ਬਟਾਲੀਅਨ ’ਚ ਤਾਇਨਾਤ ਹੈੱਡ ਕਾਂਸਟੇਬਲ ਦਲਜੀਤ ਸਿੰਘ ਦੀ ਡੇਂਗੂ ਕਾਰਨ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News