ਹੌਂਡੁਰਸ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ

Monday, Jul 27, 2020 - 10:56 AM (IST)

ਹੌਂਡੁਰਸ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ

ਤੋਗੂਸਿਗਾਲਪਾ- ਉੱਤਰੀ ਹੌਂਡੁਰਸ ਵਿਚ ਇਕ ਹਾਈਵੇਅ 'ਤੇ ਵਾਪਰੇ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਾਰੇ ਪੀੜਤ ਮੱਧ ਅਮਰੀਕਾ ਦੇ ਗੈਰੀਫੁਨਾ ਸਵਦੇਸ਼ੀ ਭਾਈਚਾਰੇ ਦੇ ਮੈਂਬਰ ਹਨ ਅਤੇ ਐਤਵਾਰ ਨੂੰ ਸਾਂਬੋ ਕਰੀਕ ਵਿਖੇ ਪਾਰਟੀ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਹਾਈਵੇਅ 'ਤੇ ਖਿਸਕ ਗਈ ਅਤੇ ਖੰਭੇ ਨਾਲ ਟਕਰਾ ਗਈ।

ਹਾਦਸੇ ਤੋਂ ਬਾਅਦ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੋ ਵਿਅਕਤੀਆਂ ਦੀ ਨੇੜਲੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ ਇਸ ਹਾਦਸੇ ਦਾ ਕਾਰਨ ਹੋ ਸਕਦਾ ਹੈ। ਫਿਲਹਾਲ ਅਸਲ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ।


author

Lalita Mam

Content Editor

Related News