ਤੁਰਕੀ 'ਚ ਵਾਪਰਿਆ ਕਿਸ਼ਤੀ ਹਾਦਸਾ, 7 ਪਰਵਾਸੀਆਂ ਦੀ ਮੌਤ

Thursday, Dec 26, 2019 - 03:05 PM (IST)

ਤੁਰਕੀ 'ਚ ਵਾਪਰਿਆ ਕਿਸ਼ਤੀ ਹਾਦਸਾ, 7 ਪਰਵਾਸੀਆਂ ਦੀ ਮੌਤ

ਅੰਕਾਰਾ(ਆਈ.ਏ.ਐਨ.ਐਸ.)- ਤੁਰਕੀ ਦੇ ਲੇਕ ਵੈਨ ਸੂਬੇ ਵਿਚ ਵੀਰਵਾਰ ਨੂੰ ਇਕ ਪਰਵਾਸੀ ਕਿਸ਼ਤੀ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਿਸ਼ਤੀ ਪਰਵਾਸੀਆਂ ਨੂੰ ਲਿਜਾ ਰਹੀ ਸੀ ਕਿ ਤੜਕੇ ਲਗਭਗ 3 ਵਜੇ ਹਾਦਸੇ ਦੀ ਸ਼ਿਕਾਰ ਹੋ ਗਈ ਜਦੋਂ ਇਹ ਲੇਕ ਵੈਨ ਦੇ ਉੱਤਰੀ ਕਿਨਾਰੇ 'ਤੇ ਬਿੱਟਲਿਸ ਦੇ ਐਡਿਲਸੇਵਜ਼ ਜ਼ਿਲੇ ਦੇ ਨਜ਼ਦੀਕ ਜਾ ਰਹੀ ਸੀ। ਇਸ ਦੌਰਾਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕਾਂ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 64 ਲੋਕਾਂ ਨੂੰ ਬਚਾ ਲਿਆ ਗਿਆ ਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਲੇਕ ਵੈਨ ਈਰਾਨ ਨਾਲ ਲੱਗਦੀ ਸਰਹੱਦ ਦੇ ਨੇੜੇ ਦੇਸ਼ ਦੇ ਪੂਰਬ ਵਿਚ ਸਥਿਤ ਹੈ, ਜਿਥੋਂ ਪਰਵਾਸੀ ਤੁਰਕੀ ਤੋਂ ਹੁੰਦੇ ਹੋਏ ਯੂਰਪ ਵਿਚ ਦਾਖਲ ਹੁੰਦੇ ਹਨ।


author

Baljit Singh

Content Editor

Related News