ਕੈਮਰੂਨ ''ਚ ਸੜਕ ਹਾਦਸਾ 7 ਦੀ ਮੌਤ ਤੇ 6 ਜ਼ਖਮੀ

Sunday, May 10, 2020 - 12:54 AM (IST)

ਕੈਮਰੂਨ ''ਚ ਸੜਕ ਹਾਦਸਾ 7 ਦੀ ਮੌਤ ਤੇ 6 ਜ਼ਖਮੀ

ਯਾਓਂਡੇ - ਕੈਮਰੂਨ ਦੇ ਪੂਰਬੀ ਖੇਤਰ ਵਿਚ ਸ਼ਨੀਵਾਰ ਨੂੰ ਹੋਏ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਬੇਰੀਤੋਓ ਟਾਊਨ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਮਾਂਦਜੋਓ-ਬਾਤੋਓਰੀ ਰਾਜ ਮਾਰਗ 'ਤੇ ਉਸ ਵੇਲੇ ਵਾਪਰਿਆ ਜਦ ਲੱਕੜਾ ਨਾਲ ਲੱਦੇ ਟਰੱਕ ਦੀ ਯਾਤਰੀਆਂ ਨਾਲ ਭਰੀ ਬੱਸ ਨਾਲ ਟੱਕਰ ਹੋ ਗਈ। ਸਥਾਨਕ ਪੁਲਸ ਮੁਤਾਬਕ ਇਸ ਤੋਂ ਪਹਿਲਾਂ ਦੋਓਆਲਾ-ਬਾਫੋਓਸਾਮ ਰਾਜ ਮਾਰਗ 'ਤੇ ਪਿਛਲੇ ਬੁੱਧਵਾਰ ਨੂੰ ਬੱਸ ਅਤੇ ਟਰੱਕ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ।


author

Khushdeep Jassi

Content Editor

Related News