ਅਫਗਾਨਿਸਤਾਨ 'ਚ ਹੋਏ ਦੋ ਬੰਬ ਧਮਾਕੇ, 7 ਲੋਕ ਜ਼ਖ਼ਮੀ

Saturday, Nov 28, 2020 - 02:43 PM (IST)

ਅਫਗਾਨਿਸਤਾਨ 'ਚ ਹੋਏ ਦੋ ਬੰਬ ਧਮਾਕੇ, 7 ਲੋਕ ਜ਼ਖ਼ਮੀ

ਕਾਬੁਲ- ਅਫਗਾਨਿਸਤਾਨ ਵਿਚ ਸ਼ਨੀਵਾਰ ਨੂੰ ਦੋ ਵੱਖ-ਵੱਖ ਥਾਵਾਂ 'ਤੇ ਆਈ. ਈ. ਡੀ. ਬੰਬ ਧਮਾਕੇ ਹੋਏ, ਜਿਸ ਕਾਰਨ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ। 

ਪਹਿਲਾ ਧਮਾਕਾ ਖੈਰ ਖੰਨਾ ਖੇਤਰ ਵਿਚ ਸਵੇਰੇ 7.10 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਲੈਂਡ ਕਰੂਜ਼ਰ ਵਿਚ ਇਹ ਬੰਬ ਰੱਖਿਆ ਗਿਆ ਸੀ। ਇਸ ਕਾਰਨ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦੂਜਾ ਧਮਾਕਾ ਸਵੇਰੇ 7.40 ਵਜੇ ਓਮੀਦ-ਏ-ਸਾਬਜ਼ ਵਿਚ ਹੋਇਆ ਅਤੇ ਇੱਥੇ ਵੀ ਇਕ ਵਾਹਨ ਵਿਚ ਆਈ. ਈ. ਡੀ. ਨੂੰ ਰੱਖਿਆ ਗਿਆ ਸੀ। ਇਸ ਧਮਾਕੇ ਕਾਰਨ 3 ਲੋਕ ਜ਼ਖ਼ਮੀ ਹੋ ਗਏ।
 
ਕਿਸੇ ਵੀ ਅੱਤਵਾਦੀ ਸਮੂਹ ਨੇ ਅਜੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ ਵੀ ਅਫਗਾਨਿਸਤਾਨ ਵਿਚ ਦੋ ਥਾਵਾਂ 'ਤੇ ਧਮਾਕੇ ਹੋਏ ਸਨ। ਇਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਪਹਿਲਾਂ 23 ਰਾਕੇਟ ਵੀ ਕਾਬੁਲ ਵੱਲ ਦਾਗੇ ਗਏ ਸਨ।
ਰੱਖਿਆ ਮੰਤਰੀ ਨੇ ਕਿਹਾ ਕਿ ਅਫਗਾਨ ਰਾਸ਼ਟਰੀ ਆਰਮੀ ਨੇ ਲਗਭਗ 10 ਆਈ. ਈ. ਡੀ. ਬੰਬ ਖ਼ਤਮ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੜਕਾਂ 'ਤੇ ਥਾਂ-ਥਾਂ ਬੰਬ ਰੱਖੇ ਗਏ ਸਨ, ਜਿਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਸੀ। 


author

Lalita Mam

Content Editor

Related News