ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 7 ਸ਼ੱਕੀਆਂ ਦੀ ਮੌਤ

Monday, Jan 01, 2024 - 11:21 AM (IST)

ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 7 ਸ਼ੱਕੀਆਂ ਦੀ ਮੌਤ

ਰੀਓ ਡੀ ਜੇਨੇਰੀਓ (ਵਾਰਤਾ)- ਦੱਖਣੀ ਬ੍ਰਾਜ਼ੀਲ ਵਿਚ ਪੁਲਸ ਅਤੇ ਇਕ ਅਪਰਾਧਿਕ ਗਿਰੋਹ ਦੇ ਸ਼ੱਕੀ ਮੈਂਬਰਾਂ ਵਿਚਾਲੇ ਮੁਕਾਬਲੇ ਵਿਚ ਘੱਟੋ-ਘੱਟ 7 ਸ਼ੱਕੀ ਮਾਰੇ ਗਏ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਮਿਲਟਰੀ ਪੁਲਸ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੱਖਣੀ ਪਰਾਨਾ ਰਾਜ ਦੀ ਰਾਜਧਾਨੀ ਕੂਟਿਰਬਾ ਦੇ ਪਾਰੋਲਿਨ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਤੜਕੇ ਗੋਲੀਬਾਰੀ ਹੋਈ।

ਇਹ ਵੀ ਪੜ੍ਹੋ: ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ' ਚੱਲੇਗੀ

ਸਥਾਨਕ ਨਿਵਾਸੀਆਂ ਨੇ 50 ਤੋਂ ਵੱਧ ਗੋਲੀਆਂ ਦੀ ਆਵਾਜ਼ ਸੁਣੀ ਅਤੇ ਸ਼ੱਕੀਆਂ ਨੂੰ ਕੈਲੀਬਰ ਹਥਿਆਰ ਲੈ ਕੇ ਸੜਕਾਂ 'ਤੇ ਘੁੰਮਦੇ ਹੋਏ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਜਦੋਂ ਮੌਕੇ 'ਤੇ ਪੁੱਜੀ ਤਾਂ ਸ਼ੱਕੀਆਂ ਨਾਲ ਮੁਕਾਬਲਾ ਹੋਇਆ। ਮਿਲਟਰੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸਾਈਟ 'ਤੇ 10 ਹਥਿਆਰ, 2 ਬੁਲਟਪਰੂਫ ਜੈਕੇਟ, ਏ.ਕੇ.-47 ਦੇ ਕਾਰਤੂਸ ਅਤੇ ਪਿਸਤੌਲ ਨੂੰ ਲੰਬੀ ਦੂਰੀ ਦੇ ਹਥਿਆਰਾਂ ਵਿਚ ਬਦਲਣ ਦਾ ਸਾਜ਼ੋ-ਸਾਮਾਨ ਮਿਲਿਆ।

ਇਹ ਵੀ ਪੜ੍ਹੋ: ਕਿਮ ਜੋਂਗ ਉਨ ਨੇ ਅਮਰੀਕਾ, ਦੱਖਣੀ ਕੋਰੀਆ ਨੂੰ ਲੈ ਕੇ ਆਖੀ ਵੱਡੀ ਗੱਲ, ਫ਼ੌਜ ਨੂੰ ਦਿੱਤਾ ਇਹ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News