ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ

Saturday, Jul 03, 2021 - 01:40 PM (IST)

ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ

ਓਟਾਵਾ (ਏਜੰਸੀ) : ਕੈਨੇਡਾ ਦੇ ਅਲਬਰਟਾ ਸੂਬੇ ਦੇ ਚੈਸਟਰਮੀਅਰ ਸ਼ਹਿਰ ਵਿਚ ਇਕ ਰਿਹਾਇਸ਼ੀ ਘਰ ਵਿਚ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਪੁਰਸ਼, ਇਕ ਮਹਿਲਾ ਅਤੇ 4 ਬੱਚੇ (4 ਸਾਲ ਤੋਂ 12 ਸਾਲ ਦੀ ਉਮਰ ਤੱਕ) ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ

PunjabKesari

4 ਬੱਚਿਆਂ ਸਮੇਤ 5 ਲੋਕ ਉਸ ਘਰੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੇ, ਜਿੱਥੇ ਇਹ ਅੱਗ ਲੱਗੀ ਸੀ। ਸੀ.ਟੀ.ਵੀ. ਨਿਊਜ਼ ਪ੍ਰਸਾਰਨਕਰਤਾ ਮੁਤਾਬਕ ਜਿਸ ਮਕਾਨ ਵਿਚ ਅੱਗ ਲੱਗੀ ਉਸ ਵਿਚ 2 ਮੁਸਲਿਮ ਪਰਿਵਾਰ ਰਹਿੰਦੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼


author

cherry

Content Editor

Related News