US ''ਚ ਬਰਫ਼ੀਲੇ ਤੂਫ਼ਾਨ ਦੌਰਾਨ ਨਿੱਜੀ ਜੈੱਟ Plane ਕਰੈਸ਼, 7 ਲੋਕਾਂ ਦੀ ਮੌਤ

Tuesday, Jan 27, 2026 - 02:06 PM (IST)

US ''ਚ ਬਰਫ਼ੀਲੇ ਤੂਫ਼ਾਨ ਦੌਰਾਨ ਨਿੱਜੀ ਜੈੱਟ Plane ਕਰੈਸ਼, 7 ਲੋਕਾਂ ਦੀ ਮੌਤ

ਬੈਂਗੋਰ (ਅਮਰੀਕਾ): ਅਮਰੀਕਾ ਦੇ ਮੇਨ (Maine) ਸੂਬੇ 'ਚ ਬੈਂਗੋਰ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਨਿੱਜੀ ਬਿਜ਼ਨਸ ਜੈੱਟ ਭਿਆਨਕ ਬਰਫ਼ੀਲੇ ਤੂਫ਼ਾਨ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਕਰੂ ਮੈਂਬਰ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ ਹੈ।

ਉਡਾਣ ਭਰਦੇ ਸਮੇਂ ਹੋਇਆ ਹਾਦਸਾ
ਇਹ ਹਾਦਸਾ ਐਤਵਾਰ ਰਾਤ ਲਗਭਗ 7:45 ਵਜੇ ਵਾਪਰਿਆ ਜਦੋਂ ਬੰਬਾਰਡੀਅਰ ਚੈਲੇਂਜਰ 600 ਜਹਾਜ਼ ਉਡਾਣ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਘਣੀ ਬਰਫ਼ਬਾਰੀ ਦੌਰਾਨ ਜਹਾਜ਼ ਰਨਵੇਅ 'ਤੇ ਤਿਲਕ ਗਿਆ ਅਤੇ ਇਸ ਨੂੰ ਅੱਗ ਲੱਗ ਗਈ। ਏਅਰ ਟ੍ਰੈਫਿਕ ਕੰਟਰੋਲਰ ਦੀ ਰਿਕਾਰਡਿੰਗ ਮੁਤਾਬਕ ਉਡਾਣ ਦੀ ਮਨਜ਼ੂਰੀ ਦੇ 45 ਸੈਕਿੰਡ ਬਾਅਦ ਹੀ ਜਹਾਜ਼ ਦੇ ਪਲਟਣ ਦੀ ਖ਼ਬਰ ਮਿਲੀ। ਹਾਦਸੇ ਤੋਂ ਇੱਕ ਮਿੰਟ ਦੇ ਅੰਦਰ ਹੀ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ।

ਬਰਫ਼ੀਲੇ ਤੂਫ਼ਾਨ ਦਾ ਕਹਿਰ
ਅਮਰੀਕਾ ਵਿੱਚ ਆਏ ਇਸ ਭਾਰੀ ਤੂਫ਼ਾਨ ਕਾਰਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਐਤਵਾਰ ਨੂੰ ਲਗਭਗ 12,000 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ 20,000 ਦੇ ਕਰੀਬ ਦੇਰੀ ਨਾਲ ਚੱਲੀਆਂ। ਬੈਂਗੋਰ ਹਵਾਈ ਅੱਡਾ ਹਾਦਸੇ ਤੋਂ ਤੁਰੰਤ ਬਾਅਦ ਬੰਦ ਕਰ ਦਿੱਤਾ ਗਿਆ ਅਤੇ ਇਸ ਦੇ ਬੁੱਧਵਾਰ ਦੁਪਹਿਰ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਤੂਫ਼ਾਨ ਕਾਰਨ ਲੱਖਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ।

ਹਾਦਸੇ ਦੀ ਜਾਂਚ ਜਾਰੀ
ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਜਹਾਜ਼ ਉਡਾਣ ਭਰਨ ਵੇਲੇ ਹੀ ਹਾਦਸੇ ਦਾ ਸ਼ਿਕਾਰ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News