ਪਾਕਿਸਤਾਨ ''ਚ ਧੁੰਦ ਕਾਰਨ ਵਾਪਰਿਆ ਹਾਦਸਾ, 7 ਬੱਚਿਆਂ ਦੀ ਮੌਤ ਅਤੇ ਹੋਰ 4 ਜ਼ਖਮੀ

01/06/2017 3:16:42 PM

ਲਾਹੌਰ— ਸ਼ੁੱਕਰਵਾਰ ਨੂੰ ਪਾਕਿਸਤਾਨ ''ਚ ਪੰਜਾਬ ਸੂਬੇ ਦੀ ਇਕ ਰੇਲਵੇ ਕ੍ਰਾਸਿੰਗ ''ਤੇ ਰੇਲ ਗੱਡੀ ਅਤੇ ਮੋਟਰਸਾਈਕਲ ਰਿਕਸ਼ਾ ਦੀ ਟੱਕਰ ਹੋ ਗਈ ਜਿਸ ''ਚ ਘੱਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ ਜਦ ਕਿ ਹੋਰ 4 ਜ਼ਖਮੀ ਹੋ ਗਏ। ਇਹ ਦੁਰਘਟਨਾ ਲੋਧਰਨ ਸੂਬੇ ''ਚ ਵਾਪਰੀ। ਮੋਟਰਸਾਈਕਲ ਰਿਕਸ਼ਾ ਚਾਲਕ ਸੰਘਣੀ ਧੁੰਦ ਕਾਰਨ ਪਾਰ ਕਰਨ ਲੱਗਾ ਸਮਝ ਨਾ ਸਕਿਆ ਕਿ ਰੇਲ ਗੱਡੀ ਕਿੱਥੇ ਕੁ ਹੈ ਅਤੇ ਮੋਟਰਸਾਈਕਲ ਰਿਕਸ਼ਾ ਸਮੇਤ ਰੇਲ ਗੱਡੀ ਨਾਲ ਟਕਰਾ ਗਿਆ। 
ਦੁਰਘਟਨਾ ''ਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਲੋਧਰਨ ਦੇ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੁਰਘਟਨਾ ''ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਤੰਬਰ ''ਚ ਪੰਜਾਬ ਸੂਬੇ ''ਚ ਮੁਲਤਾਨ ਦੇ ਨੇੜੇ ਇਕ ਰੇਲ ਗੱਡੀ ਅਤੇ ਮਾਲ ਗੱਡੀ ਦੀ ਟੱਕਰ ਹੋ ਗਈ ਸੀ। ਇਸ ''ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦ ਕਿ ਤਕਰੀਬਨ 150 ਲੋਕ ਜ਼ਖਮੀ ਹੋ ਗਏ ਸਨ। 

Related News