ਅਫਗਾਨਿਸਤਾਨ ''ਚ ਲਗਭਗ 72,000 ਲੋਕ ਐੱਚ. ਆਈ. ਵੀ. ਪੋਜ਼ੀਟਿਵ : WHO

Monday, Dec 02, 2019 - 02:58 PM (IST)

ਅਫਗਾਨਿਸਤਾਨ ''ਚ ਲਗਭਗ 72,000 ਲੋਕ ਐੱਚ. ਆਈ. ਵੀ. ਪੋਜ਼ੀਟਿਵ : WHO

ਕਾਬੁਲ— ਵਰਲਡ ਹੈਲਥ ਆਰਗੇਨਾਇਜ਼ੇਸ਼ਨ ਵਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ 'ਚ ਲਗਭਗ 72,000 ਲੋਕ ਐੱਚ. ਆਈ. ਵੀ. ਪੋਜ਼ੀਟਿਵ ਹਨ। ਵਰਲਡ ਏਡਜ਼ ਡੇਅ ਮੌਕੇ ਐਤਵਾਰ ਨੂੰ ਅਫਗਾਨਿਸਤਾਨ 'ਚ ਜਾਗਰੂਕਤਾ ਮੁਹਿੰਮ ਚਲਾਈ ਗਈ। ਹਾਲਾਂਕਿ ਅਫਗਾਨ ਮਿਨੀਸਟਰੀ ਆਫ ਪਬਲਿਕ ਹੈਲਥ ਮੁਤਾਬਕ ਉਨ੍ਹਾਂ ਕੋਲ ਦੇਸ਼ ਭਰ ਦੇ ਸਿਰਫ 2,883 ਲੋਕਾਂ ਦੇ ਐੱਚ. ਆਈ. ਵੀ. ਪੋਜ਼ੀਟਿਵ ਹੋਣ ਦੀ ਸੂਚਨਾ ਹੈ।

ਸਿਹਤ ਵਿਭਾਗ ਦੀ ਉਪ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ ਦੀ ਗਿਣਤੀ 2,833  ਹੈ ਅਤੇ ਵਰਲਡ ਹੈਲਥ ਆਰਗੇਨਾਇਜ਼ੇਸ਼ਨ ਵਲੋਂ ਸਿਰਫ ਅੰਦਾਜ਼ਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸ ਦੇ ਅੰਕੜਿਆਂ 'ਚ ਕਾਫੀ ਫਰਕ ਪਾਇਆ ਗਿਆ ਸੀ। ਇਸ ਬੀਮਾਰੀ ਦੇ ਵਧਣ ਦੇ ਕਾਰਨਾਂ 'ਚੋਂ ਇਕ ਇਹ ਵੀ ਹੈ ਕਿ ਲੋਕ ਆਪਣੀ ਬੀਮਾਰੀ ਬਾਰੇ ਕਿਸੇ ਨੂੰ ਦੱਸਦੇ ਨਹੀਂ ਹਨ। ਐੱਚ. ਆਈ. ਵੀ. ਪੀੜਤ ਮਰੀਜ਼ ਨੂੰ ਲਗਾਈ ਗਈ ਸੂਈ ਦੀ ਵਰਤੋਂ ਹੋਰ ਮਰੀਜ਼ ਨੂੰ ਲਗਾਉਣ ਦੇ ਵੀ ਕਈ ਮਾਮਲੇ ਪਿਛਲੇ ਸਮੇਂ 'ਚ ਦੇਖੇ ਗਏ ਹਨ, ਸ਼ਾਇਦ ਇਸੇ ਕਾਰਨ ਇਸ ਬੀਮਾਰੀ ਨਾਲ ਪੀੜਤਾਂ ਦੀ ਗਿਣਤੀ ਵਧੀ ਹੈ। ਹਾਲਾਂਕਿ ਐੱਚ. ਆਈ. ਵੀ. ਪੀੜਤਾਂ ਦਾ ਦੋਸ਼ ਹੈ ਕਿ ਜੇਕਰ ਉਹ ਹਸਪਤਾਲ 'ਚ ਜਾ ਕੇ ਦੱਸਦੇ ਹਨ ਕਿ ਉਹ ਐੱਚ. ਆਈ. ਵੀ. ਪਾਜ਼ੀਟਵ ਹਨ ਤਾਂ ਡਾਕਟਰ ਉਨ੍ਹਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੰਦੇ ਹਨ।


Related News