ਅਫਰੀਕੀ ਮਹਾਦੀਪ ''ਚ ਕੋਰੋਨਾ ਮਾਮਲੇ 7.2 ਲੱਖ ਦੇ ਪਾਰ

Monday, Jul 20, 2020 - 06:24 PM (IST)

ਆਦਿਸ ਅਬਾਬਾ: ਅਫਰੀਕੀ ਮਹਾਦੀਪ ਵਿਚ ਕੋਰੋਨਾ ਵਾਇਰਸ ਦੇ ਤਕਰੀਬਨ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਸੋਮਵਾਰ ਨੂੰ ਵਧਕੇ 7.2 ਲੱਖ ਦੇ ਪਾਰ ਹੋ ਗਈ। ਅਫਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਮੁਤਾਬਕ ਮਹਾਦੀਪ ਵਿਚ ਇਨਫੈਕਟਿਡਾਂ ਦੀ ਗਿਣਤੀ 7,20,622 ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 15,082 ਹੋ ਗਈ ਹੈ। 

ਕੇਂਦਰ ਦੇ ਮੁਤਾਬਕ ਮਹਾਦੀਪ ਵਿਚ ਹੁਣ ਤੱਕ 3,82,857 ਮਰੀਜ਼ ਸਿਹਤਮੰਦ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦੱਖਣੀ ਅਫਰੀਕਾ, ਮਿਸਰ, ਨਾਈਜੀਰੀਆ, ਘਾਨਾ, ਅਲਜ਼ੀਰੀਆ, ਮੋਰੱਕੋ ਤੇ ਕੈਮਰੂਨ ਅਫੀਰਕਾ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚ ਸ਼ਾਮਲ ਹਨ। ਦੱਖਣੀ ਅਫਰੀਕਾ 3,64,328 ਇਨਫੈਕਸ਼ਨ ਦੇ ਮਾਮਲਿਆਂ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ ਜਦਕਿ ਮਿਸਰ ਵਿਚ 87,775 ਤੇ ਨਾਈਜੀਰੀਆ ਵਿਚ 36,663 ਲੋਕ ਇਨਫੈਕਟਿਡ ਹੋਏ ਹਨ। ਕੇਂਦਰ ਮੁਤਾਬਕ ਇਨਫੈਕਸ਼ਨ ਦੇ ਮਾਮਲਿਆਂ ਵਿਚ ਦੱਖਣੀ ਅਫਰੀਕਾ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ। ਇਸ ਤੋਂ ਬਾਅਦ ਉੱਤਰੀ ਅਫਰੀਕਾ ਤੇ ਪੱਛਮੀ ਅਫਰੀਕਾ ਦਾ ਸਥਾਨ ਹੈ। 


Baljit Singh

Content Editor

Related News