ਸ਼੍ਰੀਲੰਕਾ ''ਚ ਹਿਰਾਸਤ ''ਚ ਲਏ ਗਏ 600 ਤੋਂ ਵੱਧ ਲੋਕ
Sunday, Apr 03, 2022 - 02:08 PM (IST)
ਕੋਲੰਬੋ (ਵਾਰਤਾ) ਸ੍ਰੀਲੰਕਾ ਵਿਚ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲਗਾਏ ਗਏ ਦੇਸ਼ ਵਿਆਪੀ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪੁਲਸ ਨੇ ਪੱਛਮੀ ਸੂਬੇ ਵਿਚ 600 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਦੱਸਿਆ ਕਿ ਪੱਛਮੀ ਸੂਬੇ 'ਚ ਸ਼ਨੀਵਾਰ ਰਾਤ 10 ਵਜੇ ਤੋਂ ਐਤਵਾਰ ਸਵੇਰੇ 6 ਵਜੇ ਦਰਮਿਆਨ ਕਰਫਿਊ ਦੀ ਉਲੰਘਣਾ ਕਰਨ ਵਾਲੇ 664 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪੀ.ਐੱਮ. ਮੋਦੀ ਵੱਲੋਂ ਰੂਸ-ਅਮਰੀਕਾ ਵਿਚਾਲੇ ਸ਼ਾਂਤੀ ਕੋਸ਼ਿਸ਼ਾਂ ਲਈ ਅਮਰੀਕੀ ਸਾਂਸਦ ਨੇ ਕੀਤੀ ਤਾਰੀਫ਼
ਕੋਲੰਬੋ ਗਜ਼ਟ ਨੇ ਦੱਸਿਆ ਕਿ ਐਤਵਾਰ ਨੂੰ ਹੋਣ ਵਾਲੇ "ਅਰਬ ਵਿਦਰੋਹ" ਦੀ ਤਰਜ਼ 'ਤੇ ਸਰਕਾਰ ਦੇ ਵਿਰੁੱਧ ਐਤਵਾਰ ਨੂੰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਣਾ ਸੀ, ਇਸੇ ਕਾਰਨ ਸਾਵਧਾਨੀ ਵਜੋਂ ਦੇਸ਼ ਵਿਆਪੀ ਕਰਫਿਊ ਲਗਾਇਆ ਗਿਆ। ਅੱਜ ਹੀ ਸਰਕਾਰ ਖ਼ਿਲਾਫ਼ ਸਭ ਤੋਂ ਵੱਡੇ ਰੋਸ ਪ੍ਰਦਰਸ਼ਨ ਦੀ ਉਮੀਦ ਸੀ। ਅਰਬ ਦੇਸ਼ਾਂ ਵਿੱਚ 2010 ਦੇ ਸ਼ੁਰੂਆਤੀ ਸਾਲਾਂ ਵਿੱਚ ਵਧਦੇ ਭ੍ਰਿਸ਼ਟਾਚਾਰ ਅਤੇ ਆਰਥਿਕ ਗਤੀਰੋਧ ਕਾਰਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਇੱਕ ਲੜੀ ਸ਼ੁਰੂ ਹੋਈ ਸੀ, ਇਸ ਨੂੰ "ਅਰਬ ਵਿਦਰੋਹ" ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਕਈ ਅਰਬ ਦੇਸ਼ਾਂ ਵਿੱਚ ਸਰਕਾਰਾਂ ਵਿਰੁੱਧ ਪ੍ਰਦਰਸ਼ਨ ਅਤੇ ਹਿੰਸਕ ਵਿਦਰੋਹ ਹੋਏ। ਇਹਨਾਂ ਵਿਚ ਸਰਕਾਰ ਖ਼ਿਲਾਫ਼ ਪਹਿਲਾ ਹਿੰਸਕ ਪ੍ਰਦਰਸ਼ਨ ਟਿਊਨੀਸ਼ੀਆ ਵਿੱਚ ਹੋਇਆ ਸੀ।