ਅਮਰੀਕਾ ''ਚ ਪਾਰਟੀ ਦੌਰਾਨ ਹੋਈ ਗੋਲੀਬਾਰੀ, 6 ਲੋਕ ਜ਼ਖਮੀ

08/12/2019 8:07:15 AM


ਸ਼ਿਕਾਗੋ— ਅਮਰੀਕੀ ਸ਼ਹਿਰ ਸ਼ਿਕਾਗੋ 'ਚ ਲਗਭਗ 100 ਲੋਕਾਂ 'ਤੇ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਐਤਵਾਰ ਨੂੰ ਇਕ ਸਟ੍ਰੀਟ ਪਾਰਟੀ ਦੌਰਾਨ ਵਾਪਰੀ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤੜਕੇ 2.47 'ਤੇ ਵਜੇ ਕਿਸੇ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ 6 ਵਿਅਕਤੀ ਜ਼ਖਮੀ ਹਾਲਤ 'ਚ ਮਿਲੇ।

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਗੋਲੀਬਾਰੀ ਸ਼ਾਇਦ ਸੁਡਾਨ ਗੱਡੀ 'ਚ ਸਵਾਰ ਵਿਅਕਤੀ ਨੇ ਕੀਤੀ ਸੀ। ਜ਼ਖਮੀਆਂ 'ਚ 25 ਸਾਲ ਦਾ ਇਕ ਨੌਜਵਾਨ ਹੈ ਅਤੇ 17 ਤੋਂ 38 ਸਾਲ ਤਕ ਦੀਆਂ 5 ਔਰਤਾਂ ਹਨ। 25 ਸਾਲਾ ਨੌਜਵਾਨ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇੱਥੇ ਕਈ ਝਗੜੇ ਵੀ ਹੋਏ ਸਨ ਤੇ ਉਸ ਮਗਰੋਂ ਗੋਲੀਆਂ ਚੱਲੀਆਂ। 
ਅਮਰੀਕਾ 'ਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੱਥੇ ਬੰਦੂਕਾਂ ਸਬੰਧੀ ਕਾਨੂੰਨ ਨੂੰ ਸਖਤ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਪੁਲਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਬੀਤੇ ਦਿਨੀਂ ਅਲ ਪਾਸੋ 'ਚ ਹੋਈ ਗੋਲੀਬਾਰੀ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ।


Related News