ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ''ਚ ਮੁਕਾਬਲੇ ਦੌਰਾਨ 6 ਅੱਤਵਾਦੀ ਅਤੇ ਇਕ ਫੌਜੀ ਦੀ ਮੌਤ

Sunday, Jul 31, 2022 - 05:16 PM (IST)

ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ''ਚ ਮੁਕਾਬਲੇ ਦੌਰਾਨ 6 ਅੱਤਵਾਦੀ ਅਤੇ ਇਕ ਫੌਜੀ ਦੀ ਮੌਤ

ਕਵੇਟਾ-ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਬਲੋਚਿਸਤਾਨ ਪ੍ਰਾਂਤ 'ਚ ਰਾਤ ਭਰ ਚੱਲੀ ਮਿਲਟਰੀ ਮੁਹਿੰਮ ਦੇ ਦੌਰਾਨ ਇਕ ਫੌਜੀ ਅਤੇ ਛੇ ਵੱਖਵਾਦੀ ਮਾਰੇ ਗਏ। ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਇਕ ਬਿਆਨ 'ਚ ਦੱਸਿਆ ਕਿ ਕੇਚ ਜ਼ਿਲ੍ਹੇ ਦੇ ਹੋਸ਼ਾਬ ਇਲਾਕੇ 'ਚ ਵੱਖਵਾਦੀਆਂ ਦੇ ਨਾਲ ਮੁਕਾਬਲੇ ਦੇ ਦੌਰਾਨ ਇਕ ਹੋਰ ਫੌਜੀ ਜ਼ਖਮੀ ਵੀ ਹੋ ਗਿਆ। 
ਉਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਕੇਚ ਤੋਂ ਮਸਤੰਗ ਜਾ ਰਹੇ ਹਨ, ਜਿਸ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ। ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ 'ਚ ਦੋਵਾਂ ਪੱਖਾਂ ਦੇ ਵਿਚਾਲੇ ਮੁਕਾਬਲਾ ਛਿੜ ਗਿਆ ਅਤੇ ਛੇ ਅੱਤਵਾਦੀ ਅਤੇ ਇਕ ਫੌਜੀ ਮਾਰਿਆ ਗਿਆ। ਫੌਜੀਆਂ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਮੁਹਿੰਮ ਜਾਰੀ ਹੈ।


author

Aarti dhillon

Content Editor

Related News