ਕ੍ਰੋਏਸ਼ੀਆ ’ਚ ਆਇਆ 6.4 ਤੀਬਰਤਾ ਦਾ ਭੂਚਾਲ, ਭਾਰੀ ਨੁਕਸਾਨ ਦਾ ਖਦਸ਼ਾ
Tuesday, Dec 29, 2020 - 08:43 PM (IST)
ਜ਼ਗਰੇਬ-ਕ੍ਰੋਏਸ਼ੀਆ ’ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਦੇ ਦੱਖਣੀ-ਪੂਰਬੀ ਖੇਤਰ ਦੇ ਇਲਾਕੇ ’ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ-ਨਾਲ ਕਈ ਭਾਰੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਯੂਰਪੀਅਨ ਮੈਡੀਟੇਰੀਅਨ ਸੀਮਮੋਲੋਜੀ ਸੈਂਟਰ ਨੇ ਕਿਹਾ ਕਿ ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਤੋਂ 46 ਕਿਲੋਮੀਟਰ ਦੱਖਣੀ-ਪੂਰਬ ’ਚ 6.4 ਦੀ ਤੀਬਰਤਾ ਦਾ ਭੂਚਾਲ ਆਇਆ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਕਾਰਣ ਵਪਾਰਕ ਨੁਕਸਾਨ ਹੋਇਆ ਹੈ। ਕੁਝ ਮਕਾਨ ਜ਼ਮੀਨ ’ਚ ਧੱਸ ਗਏ ਤਾਂ ਕੁਝ ਇਮਾਰਤਾਂ ਦੀਆਂ ਕੰਧਾਂ, ਛੱਤਾਂ ’ਚ ਦਰਾਰਾਂ ਆ ਗਈਆਂ। ਇਸ ਇਲਾਕੇ ’ਚ ਸੋਮਵਾਰ ਨੂੰ 5.2 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਖੇਤਰੀ ‘ਐੱਨ1 ਟੀ.ਵੀ.’ ਨੇ ਦੱਸਿਆ ਕਿ ਭੂਚਾਲ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੋਟਿ੍ਰੰਜਾ ਸ਼ਹਿਰ ’ਚ ਇਕ ਇਮਾਰਤ, ਕਾਰ ’ਤੇ ਡਿੱਗ ਗਈ। ਫਾਇਰਮੈਨ ਕਾਰ ’ਚ ਫਸੇ ਇਕ ਵਿਅਕਤੀ ਨੂੰ ਕੱਢਣ ਲਈ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ -5ਵੀਂ ਜਮਾਤ ਦੇ ਵਿਦਿਆਰਥੀ ਨੇ 2020 ਨੂੰ ਲੈ ਕੇ 10 ਸਾਲ ਪਹਿਲਾਂ ਕੀਤੀ ਸੀ ਇਹ ਭਵਿੱਖਬਾਣੀ, ਹੋਈ ਵਾਇਰਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।