ਦੱਖਣੀ ਈਰਾਨ 'ਚ 6.3 ਤੀਬਰਤਾ ਦਾ ਭੂਚਾਲ, 5 ਮੌਤਾਂ, ਦਰਜ਼ਨਾਂ ਜ਼ਖ਼ਮੀ

07/02/2022 3:39:07 PM

ਤਹਿਰਾਨ (ਏਜੰਸੀ)- ਦੱਖਣੀ ਈਰਾਨ ਵਿੱਚ ਸ਼ਨੀਵਾਰ ਨੂੰ 6.3 ਤੀਬਰਤਾ ਦੇ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਤੋਂ ਕਰੀਬ 1,000 ਕਿਲੋਮੀਟਰ ਦੱਖਣ ਵਿਚ ਸਥਿਤ ਸਯੇਹ ਖੋਸ਼ ਪਿੰਡ ਵਿਚ ਸੀ। ਪਿੰਡ ਦੇ ਨੇੜੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਹਰਮੋਜ਼ਗਨ ਸੂਬੇ ਦੇ ਇਸ ਪਿੰਡ ਵਿੱਚ ਕਰੀਬ 300 ਲੋਕ ਰਹਿੰਦੇ ਹਨ।

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ

ਚੈਨਲ ਨੇ ਦੱਸਿਆ ਕਿ ਕਈ ਗੁਆਂਢੀ ਦੇਸ਼ਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਇਲਾਕੇ ਵਿਚ ਹਾਲ ਹੀ ਦੇ ਹਫ਼ਤਿਆਂ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਨਵੰਬਰ ਵਿੱਚ 6.4 ਅਤੇ 6.3 ਦੀ ਤੀਬਰਤਾ ਵਾਲੇ ਭੂਚਾਲ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਸੀ। ਈਰਾਨ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। 2003 ਵਿੱਚ ਇਤਿਹਾਸਕ ਸ਼ਹਿਰ ਬਾਮ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 26,000 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ 2017 ਵਿਚ ਪੱਛਮੀ ਈਰਾਨ ਵਿਚ ਆਏ 7 ਤੀਬਰਤਾ ਦੇ ਭੂਚਾਲ ਨਾਲ 600 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 9,000 ਤੋਂ ਵੱਧ ਜ਼ਖਮੀ ਹੋਏ ਸਨ।

ਇਹ ਵੀ ਪੜ੍ਹੋ: 'ਦੋਸਤ' ਤਾਲਿਬਾਨ ਦਾ ਪਾਕਿ ਨੂੰ ਵੱਡਾ ਝਟਕਾ, 30 ਫ਼ੀਸਦੀ ਵਧਾਏ ਕੋਲੇ ਦੇ ਭਾਅ


cherry

Content Editor

Related News