ਪਾਕਿਸਤਾਨ ਦੇ 58 ਫੌਜੀ ਮਾਰੇ, ਰਾਤ ਭਰ ਚੱਲੀ ਸਰਹੱਦੀ ਕਾਰਵਾਈ
Sunday, Oct 12, 2025 - 03:11 PM (IST)

ਪੇਸ਼ਾਵਰ (ਏਪੀ) : ਰਾਤ ਭਰ ਸਰਹੱਦ ਉੱਤੇ ਚੱਲੀ ਫੌਜੀ ਕਾਰਵਾਈ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਇਸ ਬਾਰੇ ਅਫਗਾਨਿਸਤਾਨ ਨੇ ਜਾਣਕਾਰੀ ਦਿੱਤੀ ਹੈ।
ਅਫਗਾਨਿਸਤਾਨ ਨੇ ਕਿਹਾ ਕਿ ਉਸਨੇ ਇਹ ਕਾਰਵਾਈ ਆਪਣੇ ਖੇਤਰ ਤੇ ਹਵਾਈ ਖੇਤਰ ਦੀ ਵਾਰ-ਵਾਰ ਉਲੰਘਣਾ ਦੇ ਜਵਾਬ 'ਚ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਅਫਗਾਨ ਅਧਿਕਾਰੀਆਂ ਨੇ ਪਾਕਿਸਤਾਨ 'ਤੇ ਰਾਜਧਾਨੀ ਕਾਬੁਲ ਤੇ ਦੇਸ਼ ਦੇ ਪੂਰਬੀ ਹਿੱਸੇ 'ਚ ਇੱਕ ਬਾਜ਼ਾਰ 'ਚ ਨਿਸ਼ਾਨਿਆਂ 'ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫਗਾਨ ਬਲਾਂ ਨੇ 25 ਪਾਕਿਸਤਾਨੀ ਫੌਜੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ, ਜਿਸ ਵਿੱਚ 58 ਸੈਨਿਕ ਮਾਰੇ ਗਏ ਹਨ ਅਤੇ 30 ਹੋਰ ਜ਼ਖਮੀ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e