ਜਾਪਾਨ ''ਚ ਗਰਮੀ ਕਾਰਨ 57 ਲੋਕਾਂ ਦੀ ਮੌਤ, ਹਜ਼ਾਰਾਂ ਹਸਪਤਾਲ ਦਾਖਲ

08/06/2019 7:42:23 PM

ਟੋਕੀਓ— ਜਾਪਾਨ 'ਚ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਾਰਨ ਬੀਤੇ ਹਫਤੇ 'ਚ 57 ਲੋਕਾਂ ਦੀ ਮੌਤ ਹੋ ਗਈ ਤੇ 18,347 ਲੋਕ ਹੀਟ ਵੇਵ ਕਾਰਨ ਹਸਪਤਾਲ 'ਚ ਦਾਖਲ ਹਨ, ਜਦਕਿ ਬੀਤੇ ਹਫਤੇ ਇਹ ਅੰਕੜਾ 5664 ਸੀ। ਮੰਗਲਵਾਰ ਨੂੰ ਸਰਕਾਰ ਵਲੋਂ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

2008 ਤੋਂ ਬਾਅਦ ਤੋਂ ਵਧਦੀ ਗਰਮੀ ਕਾਰਨ ਹਸਪਤਾਲ ਦਾਖਲ ਲੋਕਾਂ 'ਚ ਇਹ ਦੂਜੀ ਸਭ ਤੋਂ ਜ਼ਿਆਦਾ ਗਿਣਤੀ ਹੈ। ਜਾਪਾਨ ਟਾਈਮਸ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ 18,347 ਲੋਕਾਂ 'ਚ 729 ਲੋਕ ਹੀਟਵੇਵ ਕਾਰਨ ਗੰਭੀਰ ਸਮੱਸਿਆ ਦੇ ਸ਼ਿਕਾਰ ਹੋਏ ਤੇ 6,548 ਹੋਰ ਲੋਕਾਂ 'ਚ ਗਰਮੀ ਕਾਰਨ ਪੈਦਾ ਹੋਈ ਸਮੱਸਿਆ ਦੇ ਆਸਾਰ ਦੇਖੇ ਗਏ, ਜੋ ਜ਼ਿਆਦਾ ਨਾਜ਼ੁਕ ਨਹੀਂ ਸਨ। ਟੋਕੀਓ 'ਚ ਇਹ ਗਿਣਤੀ ਸਭ ਤੋਂ ਜ਼ਿਆਦਾ ਰਹੀ। ਟੋਕੀਓ 'ਚ 1,857 ਲੋਕਾਂ ਨੂੰ ਗਰਮੀ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ।


Baljit Singh

Content Editor

Related News