ਪਿਛਲੇ 24 ਘੰਟਿਆਂ ''ਚ ਲੇਬਨਾਨ ''ਤੇ ਇਜ਼ਰਾਇਲੀ ਹਵਾਈ ਹਮਲਿਆਂ ''ਚ 55 ਮੌਤਾਂ: ਮੰਤਰਾਲਾ
Wednesday, Oct 02, 2024 - 10:17 AM (IST)
ਬੇਰੂਤ (ਏਜੰਸੀ)- ਲੇਬਨਾਨ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਲੇਬਨਾਨ ਵਿਚ ਇਜ਼ਰਾਇਲੀ ਹਵਾਈ ਹਮਲਿਆਂ ਵਿਚ 55 ਲੋਕ ਮਾਰੇ ਗਏ ਹਨ ਅਤੇ 156 ਹੋਰ ਜ਼ਖ਼ਮੀ ਹੋਏ ਹਨ। ਮੰਤਰਾਲਾ ਦੇ ਅਨੁਸਾਰ, ਬਾਲਬੇਕ-ਹਰਮੇਲ ਜ਼ਿਲ੍ਹੇ ਵਿੱਚ 11, ਨਬਾਤੀਹ ਗਵਰਨਰੇਟ ਵਿੱਚ 22, ਬੇਰੂਤ ਅਤੇ ਮਾਉਂਟ ਲੇਬਨਾਨ ਵਿੱਚ 3-3 ਅਤੇ ਦੱਖਣੀ ਗਵਰਨਰੇਟ ਵਿੱਚ 16 ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ 23 ਸਤੰਬਰ ਦੇ ਬਾਅਦ ਤੋਂ ਇਜ਼ਰਾਈਲੀ ਫ਼ੌਜ ਅਤੇ ਹਿਜ਼ਬੁੱਲਾ ਦੇ ਵਿਚਕਾਰ ਟਕਰਾਅ ਵਿੱਚ ਹੋਏ ਖ਼ਤਰਨਾਕ ਵਾਧੇ ਵਿੱਚ ਲੇਬਨਾਨ ਉੱਤੇ ਇਜ਼ਰਾਈਲੀ ਫ਼ੌਜ ਬੇਮਿਸਾਲ, ਤੀਬਰ ਹਵਾਈ ਹਮਲੇ ਕਰ ਰਹੀ ਹੈ। 08 ਅਕਤੂਬਰ, 2023 ਤੋਂ ਹਿਜਬੁੱਲਾ ਅਤੇ ਇਜ਼ਰਾਈਲੀ ਫ਼ੌਜ ਲੇਬਨਾਨੀ-ਇਜ਼ਰਾਈਲ ਸਰਹੱਦ 'ਤੇ ਵਿਆਪਕ ਸੰਘਰਸ਼ ਕਰ ਰਹੇ ਹਨ, ਕਿਉਂਕਿ ਗਾਜ਼ਾ ਪੱਟੀ ਵਿਚ ਹਮਾਸ ਅਤੇ ਇਜ਼ਰਾਈਲ ਦੇ ਵਿਚਕਾਰ ਯੁੱਧ ਜਾਰੀ ਹੈ।
ਇਹ ਵੀ ਪੜ੍ਹੋ: ਪਿਤਾ ਵਾਂਗ ਸਿਧਾਂਤਾਂ ਲਈ ਮੰਤਰੀ ਅਹੁਦਾ ਛੱਡ ਸਕਦਾ ਹਾਂ: ਚਿਰਾਗ ਪਾਸਵਾਨ ਦੇ ਬਿਆਨ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8