ਕੋਵਿਡ-19: ਪਾਕਿ ''ਚ 24 ਘੰਟਿਆਂ ਦੌਰਾਨ 16 ਮੌਤਾਂ ਤੇ 514 ਨਵੇਂ ਮਾਮਲੇ ਆਏ ਸਾਹਮਣੇ

04/19/2020 4:18:48 PM

ਇਸਲਾਮਾਬਾਦ- ਕੋਰੋਨਾਵਾਇਰਸ ਦੇ ਕਾਰਣ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ 16 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ 514 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ। ਅਧਿਕਾਰਿਤ ਅੰਕੜਿਆਂ ਮੁਤਾਬਕ ਇਹਨਾਂ 16 ਮੌਤਾਂ ਤੋਂ ਬਾਅਦ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 159 ਹੋ ਗਈ ਹੈ। ਉਥੇ ਹੀ 514 ਨਵੇਂ ਮਾਮਲਿਆਂ ਦੇ ਨਾਲ ਦੇਸ਼ ਵਿਚ ਵਾਇਰਸ ਦੇ ਕੁੱਲ ਮਾਮਲੇ 7,993 ਹੋ ਗਏ ਹਨ।

ਪਾਕਿਸਤਾਨ ਵਿਚ ਸਭ ਤੋਂ ਵਧੇਰੇ ਕੋਰੋਨਾਵਾਇਰਸ ਦੇ ਮਾਮਲੇ ਪੰਜਾਬ ਸੂਬੇ ਵਿਚ ਦਰਜ ਕੀਤੇ ਗਏ ਹਨ। ਇਥੇ 3,649 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਿੰਧ ਵਿਚ 2,355, ਖੈਬਰ ਪਖਤੂਨਖਵਾ ਵਿਚ 1,137, ਬਲੋਚਿਸਤਾਨ ਵਿਚ 376, ਗਿਲਗਿਤ ਬਾਲਟਿਸਤਾਨ ਤੋਂ 250, ਇਸਲਾਮਾਬਾਦ ਤੋਂ 171 ਤੇ ਮਕਬੂਜਾ ਕਸ਼ਮੀਰ ਵਿਚ 48 ਮਾਮਲੇ ਦਰਜ ਕੀਤੇ ਗਏ ਹਨ।

ਸਭ ਤੋਂ ਵਧੇਰੇ ਮਾਮਲੇ ਪੰਜਾਬ ਵਿਚ ਤੇ ਸਭ ਤੋਂ ਵਧੇਰੇ ਮੌਤਾਂ ਖੈਬਰ ਪਖਤੂਨਖਵਾ ਵਿਚ ਹੋਈਆਂ ਹਨ। ਖੈਬਰ ਪਖਤੂਨਖਵਾ ਵਿਚ 61, ਸਿੰਧ ਵਿਚ 48, ਪੰਜਾਬ ਵਿਚ 41, ਬਲੋਚਿਸਤਾਨ ਵਿਚ 5, ਗਿਲਗਿਤ ਬਾਲਟਿਸਤਾਨ ਵਿਚ 3 ਤੇ ਇਸਲਾਮਾਬਾਦ ਵਿਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਮਈ ਵਿਚ ਵਾਇਰਸ ਦੇ ਮਾਮਲੇ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਦੇਸ਼ ਵਿਚ ਇਨਫੈਕਟਡ ਇਲਾਕਿਆਂ ਨੂੰ ਸੀਲ ਕਰਨ ਸਣੇ ਇਸ ਦੀ ਰੋਕਥਾਮ ਦੇ ਸਾਰੇ ਉਪਾਅ ਅਪਣਾਏ ਜਾ ਰਹੇ ਹਨ।


Baljit Singh

Content Editor

Related News