ਜਾਪਾਨ ’ਚ ‘ਖਾਨੂਨ’ ਤੂਫਾਨ ਦਾ ਕਹਿਰ, 510 ਉਡਾਣਾਂ ਰੱਦ
Tuesday, Aug 01, 2023 - 08:42 PM (IST)
ਟੋਕੀਓ (ਯੂ. ਐੱਨ. ਆਈ.) : ਦੱਖਣੀ ਜਾਪਾਨ 'ਚ ਸ਼ਕਤੀਸ਼ਾਲੀ ਤੂਫਾਨ ‘ਖਾਨੂਨ’ ਕਾਰਨ ਘੱਟੋ-ਘੱਟ 510 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਪਾਨੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਐੱਚ. ਕੇ. ਬ੍ਰਾਡਕਾਸਟਰ ਨੇ ਦੱਸਿਆ ਕਿ ਓਕੀਨਾਵਾ ਦੀਪ ’ਤੇ ਨਾਹਾ ਹਵਾਈ ਅੱਡੇ ਅਤੇ ਕਿਯੂਸ਼ੂ ਦੀਪ ਦੇ ਦੱਖਣੀ ਹਿੱਸੇ 'ਚ ਕਾਗੋਸ਼ਿਮਾ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਜੋੜਨ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਿਸ਼ਤੀਆਂ ਰੋਕ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ STF ਨਾਲ ਮਿਲ ਰੂਪਨਗਰ ਤੇ SBS ਨਗਰ 'ਚ ਕਾਬੂ ਕੀਤੇ 27 ਸ਼ੱਕੀ ਵਿਅਕਤੀ
ਇਸ ਤੋਂ ਪਹਿਲਾਂ ਸੋਮਵਾਰ ਨੂੰ ‘ਖਾਨੂਨ’ ਦੇ ਰੁਖ ਕਾਰਨ ਸੋਮਵਾਰ ਨੂੰ 260 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੌਜੂਦਾ ਸਮੇਂ 'ਚ ਤੂਫਾਨ ਦਾ ਦਬਾਅ 935 ਹੈਕਟੋਪਾਸਕਲ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਪਹਿਲਾਂ ਤੋਂ ਲਾਏ ਅੰਦਾਜ਼ੇ ਮੁਤਾਬਕ ਤੂਫਾਨ ਮੰਗਲਵਾਰ ਸ਼ਾਮ ਤੱਕ ਹੋਰ ਤੇਜ਼ ਹੋ ਜਾਵੇਗਾ ਅਤੇ ਇਸ ਦੇ ਕੇਂਦਰ ਵਿੱਚ ਦਬਾਅ ਘੱਟ ਕੇ 925 ਹੈਕਟੋਪਾਸਕਲ ਹੋ ਜਾਵੇਗਾ, ਜਦਕਿ ਹਵਾ ਦੀ ਰਫ਼ਤਾਰ 230 ਫੁੱਟ ਪ੍ਰਤੀ ਸੈਕਿੰਡ ਦੀਆਂ ਝੋਕਾਂ ਦੇ ਨਾਲ 165 ਫੁੱਟ ਪ੍ਰਤੀ ਸੈਕਿੰਡ ਤੱਕ ਪੁੱਜ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8