ਬਰਸਾਤ ਦੇ ਮੌਸਮ ਦੌਰਾਨ ਖਿਸਕੀ ਜ਼ਮੀਨ ਤੇ ਆਇਆ ਹੜ੍ਹ, 51 ਲੋਕਾਂ ਦੀ ਮੌਤ
Tuesday, Mar 12, 2024 - 09:59 AM (IST)
ਲਾ ਪਾਜ਼ (ਪੋਸਟ ਬਿਊਰੋ)- ਬੋਲੀਵੀਆ ਵਿੱਚ ਨਵੰਬਰ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਹੁਣ ਤੱਕ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹਾਲ ਹੀ ਵਿਚ ਜ਼ਮੀਨ ਖਿਸਕਣ ਕਾਰਨ 51 ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਿਵਲ ਡਿਫੈਂਸ ਉਪ ਮੰਤਰੀ ਜੁਆਨ ਕਾਰਲੋਸ ਕੈਲਵਿਮੋਂਟੇਸ ਨੇ ਕਿਹਾ ਕਿ ਬਾਰਿਸ਼ ਨੇ ਦੱਖਣੀ ਅਮਰੀਕੀ ਦੇਸ਼ 'ਚ 43,571 ਪਰਿਵਾਰ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਉਸ ਦੇ 9 ਵਿਭਾਗ ਅਲਰਟ 'ਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਲਾਪਤਾ, ਚਿੰਤਾ 'ਚ ਡੁੱਬਿਆ ਪਰਿਵਾਰ
ਕੈਲਵਿਮੋਂਟੇਸ ਨੇ ਕਿਹਾ, 'ਇਹ ਅੰਕੜੇ ਸਾਨੂੰ ਦੇਸ਼ ਵਿੱਚ ਸਥਿਤੀ ਦੀ ਗੰਭੀਰਤਾ ਦੀ ਸਮਝ ਦਿੰਦੇ ਹਨ।' ਬੋਲੀਵੀਆ ਵਿਚ ਭਾਰੀ ਮੀਂਹ ਅਤੇ ਇਸ ਦੇ ਨਤੀਜੇ ਵਜੋਂ ਪੈਦਾ ਹੋਈਆਂ ਕੁਦਰਤੀ ਆਫ਼ਤਾਂ ਕਾਰਨ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੋਲੀਵੀਆ ਵਿੱਚ ਬਰਸਾਤ ਦਾ ਮੌਸਮ ਆਮ ਤੌਰ 'ਤੇ ਨਵੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਤੱਕ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।