500 ਸਾਲਾਂ ਤੋਂ ਹਥੀਂ ਤਿਆਰ ਕੀਤਾ ਜਾ ਰਿਹੈ ਪੇਰੂ ਨੂੰ ਜੋੜਣ ਵਾਲਾ ਰੱਸੀਆਂ ਦਾ ਪੁਲ

09/02/2018 7:59:52 PM

ਕੋਲੰਬੀਆ (ਏਜੰਸੀ)- ਇਹ ਤਸਵੀਰ ਪੇਰੂ ਦੇ ਕੁਜਕੋ ਪਿੰਡ ਦੇ ਨੇੜਲੇ ਜੰਗਲੀ ਘਾਹ ਦੀ ਰੱਸੀ ਨਾਲ ਬਣੇ ਬ੍ਰਿਜ ਦੀ ਹੈ। ਇਹ ਝੂਲਦਾ ਹੋਇਆ 'ਕਿਊ ਇਸਵਾਚਕ' ਪੁਲ ਨਦੀ ਨੂੰ ਪਾਰ ਕਰਨ ਲਈ ਬਣਾਇਆ ਗਿਆ ਸੀ। ਇਹ ਬ੍ਰਿਜ 500 ਸਾਲਾਂ ਤੋਂ ਪਿੰਡ ਦੇ ਲੋਕਾਂ ਨੂੰ ਪੇਰੂ ਨਾਲ ਜੋੜਦਾ ਰਿਹਾ ਹੈ। ਖਾਸ ਗੱਲ ਇਹ ਵੀ ਹੈ ਕਿ ਹਰ ਸਾਲ ਪਿੰਡ ਦੇ ਲੋਕ ਇਸ 120 ਫੁੱਟ ਲੰਬੇ ਬ੍ਰਿਜ ਨੂੰ ਆਪਣੇ ਹਥੀਂ ਬਣਾਉਂਦੇ ਹਨ। ਇਹ ਬ੍ਰਿਜ ਸਿਰਫ ਰੱਸੀਆਂ ਨਾਲ ਹੀ ਬਣਾਇਆ ਜਾਂਦਾ ਹੈ। ਇਸ ਕੰਮ ਨੂੰ ਤਕਰੀਬਨ ਤਿੰਨ ਦਿਨ ਦਾ ਸਮਾਂ ਲੱਗਦਾ ਹੈ। ਇਸ ਦੌਰਾਨ ਕੁਜਕੋ ਪਿੰਡ ਦੇ ਲੋਕ ਬ੍ਰਿਜ ਬਣਾਉਣ ਵਾਲੇ ਲੋਕਾਂ ਦੀ ਸਲਾਮਤੀ ਦੀਆਂ ਦੁਆਵਾਂ ਕਰਦੇ ਹਨ ਅਤੇ ਬ੍ਰਿਜ ਬਣਨ 'ਤੇ ਜਸ਼ਨ ਮਨਾਉਂਦੇ ਹਨ। ਇਸ ਦੀ ਲੰਬਾਈ 118 ਫੁੱਟ ਹੈ ਅਤੇ 220 ਫੁੱਟ ਦੀ ਉਚਾਈ ਹੈ। ਇਹ ਕੈਨਯੋਨ ਦੀ ਤੇਜ਼ ਵਹਿੰਦੀ ਹੋਈ ਨਦੀ 'ਤੇ ਬਣਿਆ ਹੋਇਆ ਹੈ। ਇਹ ਦੁਨੀਆ ਦੇ ਸਭ ਤੋਂ ਖਤਰਨਾਕ ਬ੍ਰਿਜ ਵਿਚੋਂ ਇਕ ਮੰਨਿਆ ਜਾਂਦਾ ਹੈ।

ਕੁਜਕੋ ਪਿੰਡ ਦਾ ਇਹ ਬ੍ਰਿਜ ਸੈਲਾਨੀਆਂ ਵਿਚਾਲੇ ਕਾਫੀ ਪ੍ਰਸਿੱਧ ਹੈ। ਇਸ ਨੂੰ ਦੇਖਣ ਲਈ ਹਰ ਸਾਲ 10 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਇਥੇ ਆਉਂਦੇ ਹਨ। ਇਸੇ ਟੂਰਿਜ਼ਮ ਦੇ ਪੈਸਿਆਂ ਨਾਲ ਪਿੰਡ ਵਾਲਿਆਂ ਦੀ ਰੋਜ਼ੀ ਰੋਟੀ ਚੱਲਦੀ ਹੈ। ਪੇਰੂ ਸਰਕਾਰ ਨੇ ਇਸ ਨੂੰ ਅਨੋਖੇ ਬ੍ਰਿਜ ਨੂੰ ਕਲਚਰ ਹੈਰੀਟੇਜ ਵੀ ਐਲਾਨ ਦਿੱਤਾ। 2013 ਵਿਚ ਇਸ ਬ੍ਰਿਜ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਲਿਸਟ ਵਿਚ ਥਾਂ ਮਿਲੀ ਸੀ। ਇਹ ਦੁਨੀਆ ਦੇ ਖਤਰਨਾਕ ਪੁਲਾਂ ਵਿਚੋਂ ਇਕ ਹੈ। 


Related News