500 ਵਰਕਰਾਂ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਸ ਪ੍ਰੋਵਿੰਸ ਨੇ ਦਿੱਤਾ ਸੱਦਾ, ਪੀ. ਆਰ. ਲਈ ਕਰ ਸਕਦੇ ਨੇ ਅਪਲਾਈ

12/10/2016 1:46:20 PM

 
ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਨੇ 8 ਦਸੰਬਰ ਨੂੰ ਕੱਢੇ ਡਰਾਅ ਵਿਚ 500 ਪਰਵਾਸੀਆਂ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਪ੍ਰੋਗਰਾਮ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਪਰਵਾਸੀਆਂ ਵਿਚ ਵਰਕਰ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਥਾਂ ਦਿੱਤੀ ਗਈ ਹੈ। ਇਹ ਸੱਦਾ ਮਿਲਣ ਤੋਂ ਬਾਅਦ ਇਹ ਲੋਕ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਸਰਟੀਫਿਕੇਟ ਲਈ ਐਪਲੀਕੇਸ਼ਨ ਸਬਮਿਟ ਕਰ ਸਕਦੇ ਹਨ। ਇਸ ਨਾਮੀਨੇਸ਼ਨ ਸਰਟੀਫਿਕੇਟ ਨੂੰ ਹਾਸਲ ਕਰਨ ਤੋਂ ਬਾਅਦ ਇਹ ਲੋਕ ਸੰਘੀ ਸਰਕਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਹਾਸਲ ਕਰਨ ਲਈ ਅਪਲਾਈ ਕਰ ਸਕਦੇ ਹਨ। 
ਇਹ ਸੱਦਾ ਪੰਜ ਕੈਟਾਗਰੀਆਂ ਅਧੀਨ ਆਉਣ ਵਾਲੇ ਪਰਵਾਸੀਆਂ ਨੂੰ ਭੇਜਿਆ ਗਿਆ ਹੈ। ਇਨ੍ਹਾਂ ''ਚੋਂ ਕੁਝ ਐਪਲੀਕੇਸ਼ਨਾਂ ਐਕਸਪ੍ਰੈੱਸ ਐਂਟਰੀ ਸਿਸਟਮ ਅਧੀਨ ਪ੍ਰੋਸੈੱਸ ਕੀਤੀਆਂ ਜਾਣਗੀਆਂ ਅਤੇ ਬਾਕੀ ਐਪਲੀਕੇਸ਼ਨਾਂ ਐਕਸਪ੍ਰੈੱਸ ਐਂਟਰੀ ਸਿਸਟਮ ਦੇ ਬਾਹਰ ਪ੍ਰੋਸੈੱਸ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ''ਤੇ ਐਕਸਪ੍ਰੈੱਸ ਐਂਟਰੀ ਸਿਸਟਮ ਦੇ ਨਿਯਮ ਲਾਗੂ ਨਹੀਂ ਹੋਣਗੇ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਪ੍ਰੋਗਰਾਮ ਅਧੀਨ ਪਰਵਾਸੀਆਂ ਨੂੰ ਦਿੱਤਾ ਗਿਆ ਇਹ ਸੱਦਾ ਸੰਘੀ ਸਰਕਾਰ ਵੱਲੋਂ ਐਕਸਪ੍ਰੈੱਸ ਐੱਟਰੀ ਸਿਸਟਮ ਵੱਲੋਂ ਦਿੱਤੇ ਗਏ ਸੱਦੇ ਤੋਂ ਵੱਖ ਹੁੰਦਾ ਹੈ। ਇਸ ਅਧੀਨ ਅਪਲਾਈ ਕਰਨ ਵਾਲੇ ਪਰਵਾਸੀਆਂ ਨੂੰ ਸਕਿਲ ਇਮੀਗ੍ਰੇਸ਼ਨ ਰਜਿਸਟੇਸ਼ਨ ਸਿਸਟਮ ਪੂਲ ਰਾਹੀਂ ਪਰਵਾਸੀਆਂ ਨੂੰ ਪੁਆਇੰਟ ਦਿੱਤੇ ਜਾਂਦੇ ਹਨ। ਇਸ ਪੁਆਇੰਟ ਸਿਵਲ ਸਟੇਟਸ, ਸਿੱਖਿਆ, ਕੰਮ ਦੇ ਤਜ਼ੁਰਬਾ ਆਦਿ ''ਤੇ ਨਿਰਭਰ ਕਰਦੇ ਹਨ। ਇਸ ਵਿਚ ਜ਼ਿਆਦਾ ਰੈਂਕਿੰਗ ਹਾਸਲ ਕਰਨ ਵਾਲੇ ਲੋਕਾਂ ਨੂੰ ਸਮੇਂ-ਸਮੇਂ ''ਤੇ ਕੱਢੇ ਜਾਂਦੇ ਡਰਾਆਂ ਅਧੀਨ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਸਰਟੀਫਿਕੇਟ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਇਹ ਲੋਕ ਬਾਅਦ ਵਿਚ ਕੈਨੇਡਾ ਦੀ ਪੀ. ਆਰ. ਲਈ ਸਿੱਧਾ ਹੀ ਅਪਲਾਈ ਕਰ ਸਕਦੇ ਹਨ।

Kulvinder Mahi

News Editor

Related News