ਨਾਈਜੀਰੀਆ ’ਚ ਬੰਦੂਕਧਾਰੀਆਂ ਵੱਲੋਂ ਕੀਤੀ ਤਾਬੜਤੋੜ ਫਾਇਰਿੰਗ 'ਚ 50 ਲੋਕਾਂ ਦੀ ਮੌਤ
Saturday, Apr 08, 2023 - 05:09 AM (IST)
ਅਬੁਜਾ (ਏ. ਪੀ.) : ਉੱਤਰੀ-ਮੱਧ ਨਾਈਜੀਰੀਆ ਦੇ ਇਕ ਪਿੰਡ 'ਚ ਬੰਦੂਕਧਾਰੀਆਂ ਦੇ 2 ਹਮਲਿਆਂ ਵਿੱਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਓਟੁਕਪੋ ਦੀ ਸਥਾਨਕ ਸਰਕਾਰ ਦੇ ਮੁਖੀ ਰੂਬੇਨ ਬਾਕੋ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਬੁੱਧਵਾਰ ਨੂੰ ਬੇਨਿਊ ਰਾਜ ਦੇ ਉਮੋਗਿਦੀ ਪਿੰਡ ਵਿੱਚ 47 ਲੋਕਾਂ ਦੀ ਹੱਤਿਆ ਕਰ ਦਿੱਤੀ। ਇਕ ਦਿਨ ਪਹਿਲਾਂ ਇਸੇ ਥਾਂ ’ਤੇ 3 ਹੋਰ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਥਾਈਲੈਂਡ ਦਾ ਚਿਆਂਗ, ਸਰਕਾਰ ਨੇ ਲੋਕਾਂ ਨੂੰ ਦਿੱਤਾ ਇਹ ਹੁਕਮ
ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗਾ ਹੈ। ਹਾਲਾਂਕਿ ਦੋਹਾਂ ਹਮਲਿਆਂ ਦੇ ਇਕ-ਦੂਸਰੇ ਨਾਲ ਜੁੜੇ ਹੋਣ ਦਾ ਖਦਸ਼ਾ ਹੈ। ਕਿਸੇ ਸੰਗਠਨ ਨੇ ਵੀ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਥਾਨਕ ਚਰਵਾਹਿਆਂ ਨੇ ਹਮਲੇ ਕੀਤੇ ਕਿਉਂਕਿ ਪਹਿਲਾਂ ਵੀ ਉੱਤਰੀ-ਮੱਧ ਨਾਈਜੀਰੀਆ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨਾਂ ਨਾਲ ਉਨ੍ਹਾਂ ਦੇ ਕਈ ਝਗੜੇ ਹੋ ਚੁੱਕੇ ਹਨ। ਕਿਸਾਨਾਂ ਨੇ ਚਰਵਾਹਿਆਂ 'ਤੇ ਪਸ਼ੂਆਂ ਨੂੰ ਚੋਰੀ ਕਰਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਨਸ਼ਟ ਕਰਨ ਦੇ ਦੋਸ਼ ਲਾਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।