ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਕੈਬਨਿਟ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਇਨ੍ਹਾਂ ਚਿਹਰਿਆਂ ਨੂੰ ਮਿਲੀ ਜਗ੍ਹਾ

Thursday, Dec 08, 2022 - 10:47 AM (IST)

ਬ੍ਰਿਟਿਸ਼ ਕੋਲੰਬੀਆ- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਬੁੱਧਵਾਰ ਨੂੰ ਆਪਣੀ ਬਦਲੀ ਹੋਈ ਕੈਬਨਿਟ ਵਿੱਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ। ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੋਈ ਹੈ। ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5  MLAs ਨੂੰ ਥਾਂ ਮਿਲੀ ਹੈ। ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ-ਪ੍ਰਧਾਨ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਮੰਤਰੀ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਅਤੇ ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰੇ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ

PunjabKesari

ਰਵੀ ਕਾਹਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਅਤੇ ਸਰਕਾਰੀ ਹਾਊਸ ਲੀਡਰ ਵਜੋਂ ਨਾਮਿਤ ਹੋਣਾ ਸਨਮਾਨ ਦੀ ਗੱਲ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਹਾਊਸਿੰਗ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਹੈ। ਮੈਂ ਬੀ. ਸੀ. ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ: ਯੂਕੇ 'ਚ ਨਵੇਂ ਬਣੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ ਕਿੰਗ ਚਾਰਲਸ II

PunjabKesari

ਉਥੇ ਹੀ ਹੈਰੀ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ਅੱਜ ਸਵੇਰੇ ਇੱਕ ਵਾਰ ਫਿਰ ਲੇਬਰ ਮੰਤਰੀ ਵਜੋਂ ਸਹੁੰ ਚੁੱਕਣ ਲਈ ਮੈਂ ਬਹੁਤ ਧੰਨਵਾਦੀ ਹਾਂ। ਅਸੀਂ ਬੀ.ਸੀ. ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਵੇਂ ਕਿ ਪੇਡ ਸਿੱਕ ਲੀਵ, ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨਾ, ਆਪਣੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਪਸ ਭੇਜਣਾ, ਆਦਿ। ਅਸੀਂ ਅਜੇ ਵੀ ਬਹੁਤ ਕੁਝ ਕਰਨਾ ਹੈ।' ਉਨ੍ਹਾਂ ਅੱਗੇ ਲਿਖਿਆ, 'ਮੈਂ ਬੀ.ਸੀ. ਦੇ ਕਾਰਜ ਸਥਾਨਾਂ ਨੂੰ ਦੇਸ਼ ਵਿੱਚ ਸਭ ਤੋਂ ਸੁਰੱਖਿਅਤ ਬਣਾਉਣ ਦੇ ਰਾਹ 'ਤੇ ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਡੇਵਿਡ ਏਬੀ ਤੁਹਾਡਾ ਧੰਨਵਾਦ ਤੁਸੀਂ ਇਸ ਪੋਰਟਫੋਲੀਓ ਲਈ ਮੇਰੇ 'ਤੇ ਭਰੋਸਾ ਕੀਤਾ।' 

ਇਹ ਵੀ ਪੜ੍ਹੋ: ਇਟਲੀ ਦੇ ਜੋੜੇ ਦਾ ਭਾਰਤ ਪ੍ਰਤੀ ਪਿਆਰ, ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਕੇ ਮਨਾਈ 40ਵੀਂ ਵਰ੍ਹੇਗੰਢ

 

PunjabKesari

ਜਗਰੂਪ ਬਰਾੜ ਨੇ ਲਿਖਿਆ, ਮੈਂ ਵਪਾਰ ਰਾਜ ਮੰਤਰੀ ਵਜੋਂ ਨਿਯੁਕਤ ਹੋਣ 'ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾ। ਪ੍ਰੀਮੀਅਰ ਡੇਵਿਡ ਏਬੀ ਮੇਰੇ ਅਤੇ ਮੇਰੇ ਕੈਬਨਿਟ ਸਾਥੀਆਂ 'ਤੇ ਭਰੋਸਾ ਰੱਖਣ ਲਈ ਤੁਹਾਡਾ ਧੰਨਵਾਦ । ਮੈਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕੰਮ ਕਰਨ ਲਈ ਉਤਸ਼ਾਹਿਤ ਹਾਂ!' 

PunjabKesari

ਇਹ ਵੀ ਪੜ੍ਹੋ: ਨਵਾਂ ਕਾਨੂੰਨ ਬਣਾਉਣ ਦੀ ਰੌਂਅ 'ਚ ਜਰਮਨੀ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ, 5 ਸਾਲ 'ਚ ਮਿਲੇਗੀ ਨਾਗਰਿਕਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News