ਦਰਦਨਾਕ; ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਪੜਦਾਦਾ-ਪੜਦਾਦੀ ਸਣੇ 3 ਬੱਚੇ

Wednesday, Feb 21, 2024 - 01:48 PM (IST)

ਦਰਦਨਾਕ; ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਪੜਦਾਦਾ-ਪੜਦਾਦੀ ਸਣੇ 3 ਬੱਚੇ

ਸਸਕੈਚਵਨ - ਕੈਨੇਡੀਅਨ ਸੂਬੇ ਸਸਕੈਚਵਨ ਦੇ ਸ਼ਹਿਰ ਡੇਵਿਡਸਨ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਜਿੰਦਾ ਸੜ ਗਏ। ਓਟਾਵਾ ਸਟ੍ਰੀਟ 'ਤੇ ਅੱਗ ਲੱਗਣ ਦੀ ਸੂਚਨਾ 18 ਫਰਵਰੀ ਨੂੰ ਦੁਪਹਿਰ ਸਮੇਂ ਕ੍ਰੇਕ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (Craik RCMP) ਨੂੰ ਦਿੱਤੀ ਗਈ ਸੀ, ਜਦੋਂ ਨਿਵਾਸੀਆਂ ਨੇ ਘਰ 'ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਡੇਵਿਡਸਨ ਵਲੰਟੀਅਰ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਤੋਂ ਬਾਅਦ ਕ੍ਰੇਕ ਆਰ.ਸੀ.ਐੱਮ.ਪੀ. ਦੇ ਮੈਂਬਰ ਵੀ ਮੌਕੇ 'ਤੇ ਪੁੱਜੇ। 

ਇਹ ਵੀ ਪੜ੍ਹੋ: ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ

PunjabKesari

ਅੱਗ ਦੀ ਲਪਟਾਂ ਨਾਲ ਜੂਝਦੇ ਹੋਏ ਫਾਇਰਫਾਈਟਰਜ਼ ਨੇ ਘਰ 'ਚੋਂ ਇਕ 80 ਸਾਲਾ ਵਿਅਕਤੀ ਅਤੇ 81 ਸਾਲਾ ਔਰਤ ਨੂੰ ਬਾਹਰ ਕੱਢਿਆ ਅਤੇ ਜੋੜੇ ਨੂੰ ਡੇਵਿਡਸਨ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗ ਬੁਝਾਉਣ ਤੋਂ ਬਾਅਦ, ਫਾਇਰਫਾਈਟਰਜ਼ ਨੂੰ ਘਰ ਦੇ ਅੰਦਰੋਂ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਅੱਗ ਲੱਗਣ ਸਮੇਂ ਬੱਚਿਆਂ ਦੇ ਮਾਤਾ-ਪਿਤਾ ਘਰ ਵਿਚ ਮੌਜੂਦ ਨਹੀਂ ਸਨ ਅਤੇ ਪੜਦਾਦਾ-ਪੜਦਾਦੀ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਸਨ। ਆਰ.ਸੀ.ਐੱਮ.ਪੀ. ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਅੱਗ ਸ਼ੱਕੀ ਨਹੀਂ ਸੀ ਅਤੇ ਪੁਲਸ ਜਾਂਚ ਪੂਰੀ ਹੋ ਗਈ ਹੈ। ਪੁਲਸ ਨੇ ਤਿੰਨਾਂ ਬੱਚਿਆਂ ਦੀ ਉਮਰ ਜਾਰੀ ਨਹੀਂ ਕੀਤੀ ਹੈ। ਸਾਰੇ 5 ਮ੍ਰਿਤਕਾਂ ਦੇ ਪੋਸਟਮਾਰਟਮ ਇਸ ਹਫ਼ਤੇ ਦੇ ਅੰਤ ਵਿੱਚ ਕੀਤੇ ਜਾਣ ਦੀ ਉਮੀਦ ਹੈ। ਡੇਵਿਡਸਨ ਦੀ ਮੇਅਰ ਇਲੇਨ ਐਬਨਲ ਨੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਦੀ ਦੁਖਦਾਈ ਮੌਤ ਕਾਰਨ ਸ਼ਹਿਰ ਵਾਸੀ ਸਦਮੇ ਵਿਚ ਹਨ। ਸਾਡੀ ਹਮਦਰਦੀ ਪਰਿਵਾਰ ਦੇ ਨਾਲ ਹੈ।

ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ, 3 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News