ਅਫ਼ਗਾਨਿਸਤਾਨ ’ਚ ਹੜ੍ਹ ਨਾਲ 5 ਲੋਕਾਂ ਦੀ ਹੋਈ ਮੌਤ

Tuesday, Aug 16, 2022 - 04:36 PM (IST)

ਕਾਬੁਲ (ਵਾਰਤਾ/ਸ਼ਿਨਹੂਆ)-ਅਫ਼ਗਾਨਿਸਤਾਨ ਦੇ ਪੂਰਬੀ ਗਜ਼ਨੀ ਸੂਬੇ ’ਚ ਸੋਮਵਾਰ ਨੂੰ ਅਚਾਨਕ ਆਏ ਹੜ੍ਹ ’ਚ ਇਕ ਯਾਤਰੀ ਬੱਸ ਦੇ ਫਸਣ ਕਾਰਨ ਤਿੰਨ ਬੱਚਿਆਂ ਤੇ ਦੋ ਨੌਜਵਾਨਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਬਖ਼ਤਰ ਨੇ ਮੰਗਲਵਾਰ ਨੂੰ ਸੂਬਾਈ ਸਰਕਾਰ ਦੇ ਇਕ ਅਧਿਕਾਰੀ ਮੌਲਵੀ ਹਬੀਬੁੱਲ੍ਹਾ ਮੁਜਾਹਿਦ ਦੇ ਹਵਾਲੇ ਨਾਲ ਦੱਸਿਆ ਕਿ ਬੱਸ ਬੀਤੀ ਦੇਰ ਰਾਤ ਗਿਲਾਨ ਜ਼ਿਲ੍ਹੇ ਵੱਲ ਜਾ ਰਹੀ ਸੀ, ਉਦੋਂ ਇਹ ਅਚਾਨਕ ਹੜ੍ਹ ’ਚ ਫਸ ਗਈ, ਜਿਸ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ।

ਪੂਰਬੀ ਪਰਵਨ ਅਤੇ ਨੰਗਰਹਾਰ ਸੂਬਿਆਂ ’ਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਮੀਂਹ ਅਤੇ ਹੜ੍ਹ ਨੇ 35 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪਿਛਲੇ ਮਹੀਨਿਆਂ ’ਚ ਅਫ਼ਗਾਨਿਸਤਾਨ ਦੇ 34 ਸੂਬਿਆਂ ’ਚੋਂ 10 ’ਚ ਬਾਰਿਸ਼ ਅਤੇ ਹੜ੍ਹਾਂ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਘਰ ਤਬਾਹ ਹੋ ਗਏ ਹਨ।


Manoj

Content Editor

Related News